ਸਪੋਰਟਸ ਡੈਸਕ : ਵੈਸਟਇੰਡੀਜ਼ ਖਿਲਾਫ ਏਂਟੀਗਾ ਦੇ ਮੈਦਾਨ ’ਤੇ ਜਦੋਂ ਭਾਰੀਤ ਟੀਮ ਬੱਲੇਬਾਜ਼ੀ ਕਰ ਰਹੀ ਸੀ ਤੱਦ ਭਾਰਤੀ ਕਪਤਾਨ ਵਿਰਾਟ ਕੋਹਲੀ ਪਵੇਲੀਅਨ ਵਿਚ ਬੈਠ ਕੇ ਡਿਟੋਕਸ ਯੁਅਰ ਈਗੋ ਟਾਈਟਲ ਵਾਲੀ ਕਿਤਾਬ ਪੜ੍ਹ ਰਹੇ ਸੀ। ਕੋਹਲੀ ਦੀ ਕਿਤਾਬ ਪੜਦਿਆਂ ਦੀ ਫੋਟੋ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਈ ਸੀ। ਹੁਣ ਇਸ ਖਿਤਾਬ ਦੇ ਪਬਲਿਸ਼ਰ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿਚ ਉਸਦ ਕਿਤਾਬ ਆਊਟ ਆਫ ਸਟਾਕ ਹੋ ਗਈ ਹੈ। ਇਸ ਤੋਂ ਇਲਾਵਾ ਬਕਾਇਦਾ ਟਵਿੱਟਰ ਅਕਾਊਂਟ ’ਤੇ ਕਿੰਗ ਕੋਹਲੀ ਦਾ ਧੰਨਵਾਦ ਕਰਦਿਆਂ ਇਕ ਪੋਸਟ ਵੀ ਪਾਈ ਗਈ ਹੈ।
ਡਿਟੋਕਸ ਯੁਅਰ ਈਗੋ ਨਾਂ ਵਾਲੇ ਇਸ ਟਵਿੱਟਰ ਅਕਾਊਂਟ ’ਤੇ ਪਾਈ ਗਈ ਪੋਸਟ ਵਿਚ ਲਿੱਖਿਆ ਹੈ ਕਿ ਅਸੀਂ ਇੰਡੀਆ ਵਿਚ ਸੋਲਡ ਆਊਟ ਹੋ ਗਏ ਹਾਂ। ਤੁਸੀਂ ਅਮੇਜ਼ਨ ’ਤੇ ਨਜ਼ਰ ਬਣਾਓ ਰੱਖੋ, ਅਗਲਾ ਸਟਾਕ ਜਲਦੀ ਹੀ ਜਾਰੀ ਕੀਤਾ ਜਾਵੇਗਾ। ਉਮੀਦ ਕਰਦੇ ਹਾਂ ਕਿ ਤੁਸÄ ਆਪਣੀ ਕਾਪੀ ਜਲਦੀ ਪੀ ਪਾ ਲਵੋਗੇ ਅਤੇ ਕਪਤਾਨ ਕੋਹਲੀ ਦੀ ਤਰ੍ਹਾਂ ਮਜ਼ਾ ਲਵੋਗੇ।
ਪ੍ਰਸ਼ੰਸਕਾਂ ਨੇ ਲਏ ਸੀ ਰੱਜ ਕੇ ਮਜ਼ੇ
ਦੱਸ ਦਈਏ ਕਿ ਵਿਰਾਟ ਕੋਹਲੀ ਦੀ ਜਿਵੇਂ ਹੀ ਇਹ ਫੋਟੋ ਵਾਇਰਲ ਹੋਈ, ਸੋਸ਼ਲ ਮੀਡੀਆ ’ਤੇ ਕ੍ਰਿਕਟ ਪ੍ਰਸ਼ੰਸਕਾਂ ਨੇ ਉਸ ’ਤੇ ਰੱਜ ਕੇ ਮਜ਼ੇ ਲਏ। ਦਰਅਸਲ, ਵਿਰਾਟ ਕੋਹਲੀ ’ਤੇ ਸਮੇਂ-ਸਮੇਂ ’ਤੇ ਖਿਡਾਰੀਆਂ ਦੇ ਨਾਲ ਭੇਦ-ਭਾਵ ਕਰਨ ਦੇ ਦੋਸ਼ ਲਗਦੇ ਰਹਿੰਦੇ ਹਨ। ਮੰਨਿਆ ਜਾਂਦਾ ਹੇ ਕਿ ਕੋਹਲੀ ਨੂੰ ਜੋ ਖਿਡਾਰੀ ਪਸੰਦ ਹੁੰਦਾ ਹੈ ਉਹੀ ਟੀਮ ਇੰਡੀਆ ਵਿਚ ਖੇਡਦਾ ਹੈ। ਇਸੇ ਚੱਕਰ ਵਿਚ ਕ੍ਰਿਕਟ ਵਰਲਡ ਕੱਪ 2019 ਦੌਰਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਿਚਾਲੇ ਵਿਵਾਦ ਹੋ ਗਿਆ ਸੀ ਜੋ ਲੰਬੇ ਸਮੇਂ ਤੱਕ ਚਰਚਾ ’ਚ ਰਿਹਾ। ਕੋਹਲੀ ਵੱਲੋਂ ਈਗੋ ’ਤੇ ਪੜੀ ਜਾਣ ਵਾਲੀ ਕਿਤਾਬ ਨਾਲ ਕ੍ਰਿਕਟ ਪ੍ਰਸ਼ੰਸਕ ਬੇਹੱਦ ਖੁਸ਼ ਦਿਸ ਰਹੇ ਹਨ। ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨੇ ਲਿਖਿਆ- ਆਖਿਰ ਕੋਹਲੀ ਨੇ ਮੰਨ ਹੀ ਲਿਆ ਕਿ ਉਸ ਵਿਚ ਈਗੋ ਪ੍ਰਾਬਲਮ ਹੈ।
ਕਰਤਾਰਪੁਰ ਕੋਰੀਡੋਰ ਖੁਲ੍ਹੱਣ ਦੇ ਬਾਅਦ ਪਾਕਿ ਜਾਣਗੇ ਭਾਰਤੀ ਖਿਡਾਰੀ : ਰਾਣਾ ਗੁਰਮੀਤ ਸਿੰਘ
NEXT STORY