ਦੁਬਈ- ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਟੀ-20 ਬੱਲੇਬਾਜ਼ਾਂ ਦੀ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੀ ਨਵੀਂ ਰੈਂਕਿੰਗ ’ਚ ਕ੍ਰਮਵਾਰ : 5ਵੇਂ ਅਤੇ 7ਵੇਂ ਸਥਾਨ ’ਤੇ ਬਰਕਰਾਰ ਹਨ। ਪਾਕਿਸਤਾਨ ਦੇ ਮੁਹੰਮਦ ਰਿਜਵਾਨ ਨੇ ਟਾਪ-10 ’ਚ ਜਗ੍ਹਾ ਬਣਾਈ ਹੈ। ਵਿਕਟਕੀਪਰ ਬੱਲੇਬਾਜ਼ ਰਿਜਵਾਨ ਨੇ ਜ਼ਿੰਬਾਬਵੇ ਵਿਰੁੱਧ ਪਹਿਲੇ ਅਤੇ ਤੀਜੇ ਟੀ-20 ਮੁਕਾਬਲੇ ’ਚ ਕ੍ਰਮਵਾਰ : 82 ਅਤੇ 91 ਦੌੜਾਂ ਦੀਆਂ ਪਾਰੀਆਂ ਖੇਡੀਆਂ, ਜਿਸ ਦੀ ਬਦੌਲਤ ਉਹ 5 ਸਥਾਨ ਦੇ ਫਾਇਦੇ ਨਾਲ 10ਵੇਂ ਸਥਾਨ ’ਤੇ ਪਹੁੰਚ ਗਏ ਹਨ।
ਉਨ੍ਹਾਂ ਨੇ ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਅਤੇ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵਰਗੇ ਬੱਲੇਬਾਜ਼ਾਂ ਨੂੰ ਪਿੱਛੇ ਛੱਡਿਆ। ਪਾਕਿਸਤਾਨ ਦੇ ਕਪਤਾਨ ਬਾਬਰ ਆਜਮ ਤੀਜੇ ਸਥਾਨ ’ਤੇ ਹਨ। ਇੰਗਲੈਂਡ ਦੇ ਡੇਵਿਡ ਮਲਾਨ 892 ਅੰਕਾਂ ਨਾਲ ਟਾਪ ’ਤੇ ਚੱਲ ਰਹੇ ਹਨ, ਜਦੋਂਕਿ ਆਰੋਨ ਫਿੰਚ 830 ਅੰਕਾਂ ਨਾਲ ਦੂਜੇ ਸਥਾਨ ’ਤੇ ਹਨ।
ਇਹ ਖ਼ਬਰ ਪੜ੍ਹੋ- ਫੀਲਡਿੰਗ ’ਚ ਕਮੀ ਨਹੀਂ ਹੁੰਦੀ ਤਾਂ ਮੈਚ ਇੰਨਾ ਅੱਗੇ ਨਾ ਜਾਂਦਾ : ਵਿਰਾਟ ਕੋਹਲੀ
ਗੇਂਦਬਾਜ਼ਾਂ ਚੇ ਆਲਰਾਊਂਡਰਾਂ ਦੀ ਸੂਚੀ 'ਚ ਭਾਰਤ ਦਾ ਕੋਈ ਖਿਡਾਰੀ ਚੋਟੀ 10 'ਚ ਸ਼ਾਮਲ ਨਹੀਂ ਹੈ। ਟੈਸਟ ਬੱਲੇਬਾਜ਼ਾਂ ਦੀ ਸੂਚੀ 'ਚ ਕੋਹਲੀ ਪੰਜਵੇਂ ਜਦਕਿ ਰੋਹਿਤ ਸਾਂਝੇ ਤੌਰ 'ਤੇ 7ਵੇਂ ਸਥਾਨ 'ਤੇ ਹੈ। ਟੈਸਟ ਬੱਲੇਬਾਜ਼ਾਂ ਦੀ ਸੂਚੀ 'ਚ ਕੇਨ ਵਿਲੀਅਮਸਨ ਚੋਟੀ 'ਤੇ ਬਰਕਰਾਰ ਹੈ ਜਦਕਿ ਪੈਟ ਕਮਿੰਸ (908) ਗੇਂਦਬਾਜ਼ਾਂ ਦੀ ਸੂਚੀ 'ਚ ਚੋਟੀ 'ਤੇ ਹੈ। ਕਮਿੰਸ ਨੇ ਭਾਰਤ ਦੇ ਰਵੀਚੰਦਰਨ ਅਸ਼ਵਿਨ (850) 'ਤੇ 48 ਅੰਕਾਂ ਦੀ ਬੜ੍ਹਤ ਬਣਾ ਰੱਖੀ ਹੈ। ਟੈਸਟ ਆਲ ਰਾਊਂਡਰਾਂ ਦੀ ਸੂਚੀ 'ਚ ਰਵਿੰਦਰ ਜਡੇਜਾ ਤੀਜੇ ਜਦਕਿ ਅਸ਼ਵਿਨ ਚੌਥੇ ਸਥਾਨ 'ਤੇ ਹੈ। ਜੇਸਨ ਹੋਲਡਰ ਚੋਟੀ 'ਚੇ ਚੱਲ ਰਹੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਫੀਲਡਿੰਗ ’ਚ ਕਮੀ ਨਹੀਂ ਹੁੰਦੀ ਤਾਂ ਮੈਚ ਇੰਨਾ ਅੱਗੇ ਨਾ ਜਾਂਦਾ : ਵਿਰਾਟ ਕੋਹਲੀ
NEXT STORY