ਦੁਬਈ— ਭਾਰਤੀ ਕਪਤਾਨ ਵਿਰਾਟ ਕੋਹਲੀ ਆਈ. ਸੀ. ਸੀ. ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਚੋਟੀ 'ਤੇ ਬਣੇ ਹੋਏ ਹਨ ਜਦਕਿ ਉੁਪ ਕਪਤਾਨ ਅਜਿੰਕਿਆ ਰਹਾਣੇ ਇਕ ਸਥਾਨ ਉੱਪਰ 8ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਕੋਹਲੀ ਦੇ 928 ਅੰਕ ਹਨ ਜਦਕਿ ਦੂਜੇ ਨੰਬਰ 'ਤੇ ਆਸਟਰੇਲੀਆ ਦੇ ਸਟੀਵ ਸਮਿਥ ਹਨ, ਜੋ ਉਸ ਤੋਂ 17 ਅੰਕ ਪਿੱਛੇ ਹੈ। ਚੇਤੇਸ਼ਵਰ ਪੁਜਾਰਾ 791 ਅੰਕ ਹਾਸਲ ਕਰ 6ਵੇਂ ਸਥਾਨ 'ਤੇ ਹੈ। ਰਹਾਣੇ ਦੇ 759 ਅੰਕ ਹਨ।
ਗੇਂਦਬਾਜ਼ਾਂ ਦੀ ਰੈਂਕਿੰਗ 'ਚ ਜਸਪ੍ਰੀਤ ਬੁਮਰਾਹ 794 ਅੰਕ ਹਾਸਲ ਕਰ 6ਵੇਂ ਸਥਾਨ 'ਤੇ ਹੈ ਜਦਕਿ ਆਰ ਅਸ਼ਵਿਨ 8ਵੇਂ ਤੇ ਮੁਹੰਮਦ ਸ਼ੰਮੀ 10ਵੇਂ ਸਥਾਨ 'ਤੇ ਹੈ। ਰਵਿੰਦਰ ਜਡੇਜਾ 438 ਅੰਕ ਹਾਸਲ ਕਰ ਹਰਫਨਮੌਲਿਆਂ ਦੀ ਸੂਚੀ 'ਚ ਤੀਜੇ ਸਥਾਨ 'ਤੇ ਹੈ। ਜ਼ਿੰਬਾਬਵੇ ਵਿਰੁੱਧ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ 10 ਵਿਕਟਾਂ ਨਾਲ ਜਿੱਤਣ ਵਾਲੀ ਸ਼੍ਰੀਲੰਕਾਈ ਟੀਮ ਦੇ ਐਜੇਲੋ ਮੈਥਿਊ ਚੋਟੀ 20 ਬੱਲੇਬਾਜ਼ਾਂ 'ਚ ਵਾਪਸ ਆਏ ਹਨ। ਉਹ 8 ਸਥਾਨ ਦੇ ਫਾਈਦੇ ਨਾਲ 16ਵੇਂ ਸਥਾਨ 'ਤੇ ਹੈ। ਇੰਗਲੈਂਡ ਦੇ ਓਲੀ ਪੋਪ 52 ਸਥਾਨ ਦੀ ਛਲਾਂਗ ਲਗਾ ਕੇ 52ਵੇਂ ਸਥਾਨ 'ਤੇ ਹੈ। ਸੈਮ ਕੁਰੇਨ ਚੇ ਡੋਮ ਸਿਬਲੇ ਕ੍ਰਮਵਾਰ 64ਵੇਂ ਤੇ 76ਵੇਂ ਸਥਾਨ 'ਤੇ ਹੈ। ਬੇਨ ਸਟੋਕਸ ਹਰਫਨਮੌਲਿਆਂ ਦੀ ਸੂਚੀ 'ਚ ਦੂਜੇ ਸਥਾਨ 'ਤੇ ਹੈ।
ਅਰਧ ਸੈਂਕੜੇ ਤੋਂ ਖੁੰਝੇ ਪਰ ਧੋਨੀ ਦਾ ਵੱਡਾ ਰਿਕਾਰਡ ਤੋੜ ਗਏ ਕਪਤਾਨ ਕੋਹਲੀ
NEXT STORY