ਨਵੀਂ ਦਿੱਲੀ : 3 ਅਗਸਤ ਤੋਂ ਸ਼ੁਰੂ ਹੋ ਰਹੇ ਵੈਸਟਇੰਡੀਜ਼ ਦੌਰੇ 'ਤੇ ਜਾਣ ਤੋਂ ਪਹਿਲਾਂ ਭਾਰਤੀ ਟੀਮ ਦੀ ਪ੍ਰੈਸ ਕੰਫ੍ਰੈਂਸ 'ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਨੇ ਕਿਹਾ ਕਿ ਮੇਰਾ ਰੋਹਿਤ ਸ਼ਰਮਾ ਨਾਲ ਕੋਈ ਝਗੜਾ ਨਹੀਂ ਹੈ। ਇਹ ਸਿਰਫ ਅਫਵਾਹਾਂ ਹਨ। ਦੱਸ ਦਈਏ ਕਿ ਵਰਲਡ ਕੱਪ ਦੇ ਬਾਅਦ ਤੋਂ ਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਵਿਚਾਲੇ ਟਕਰਾਅ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ। ਅਜਿਹੇ 'ਚ ਇਹ ਮਾਮਲਾ ਪ੍ਰੈਸ ਕੰਫ੍ਰੈਂਸ ਵਿਚ ਵੀ ਉੱਠਿਆ। ਵਿਰਾਟ ਕੋਹਲੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਕਿ ਸਾਡੇ ਡ੍ਰੈਸਿੰਗ ਰੂਮ ਦਾ ਮਾਹੌਲ ਕਿੰਨਾ ਚੰਗਾ ਹੈ। ਕੁਲਦੀਪ ਯਾਦਵ ਅਤੇ ਐੱਮ. ਐੱਸ. ਧੋਨੀ ਵਰਗੇ ਖਿਡਾਰੀਆਂ ਨਾਲ ਕਿਵੇਂ ਮਜ਼ਾਕ ਕੀਤਾ ਜਾਂਦਾ ਹੈ। ਵਿਰਾਟ ਨੇ ਕਿਹਾ, ''ਮੈਨੂੰ ਨਹੀਂ ਪਤਾ ਕਿ ਰੋਹਿਤ ਅਤੇ ਮੇਰੇ ਵਿਚਾਲੇ ਕੌਣ ਮਨਘੜਤ ਕਹਾਣੀਆਂ ਬਣਾ ਰਿਹਾ ਹੈ। ਸਾਡੀ ਨਿਜੀ ਜ਼ਿੰਦਗੀ ਨੂੰ ਵੀ ਇਸ ਵਿਚ ਘਸੀਟਿਆ ਜਾ ਰਿਹਾ ਹੈ।''
ਅਨਬਣ ਦੀਆਂ ਖਬਰਾਂ 'ਤੇ ਬੋਲੇ ਕੋਚ ਰਵੀ ਸ਼ਾਸਤਰੀ

ਵਿਰਾਟ ਅਤੇ ਰੋਹਿਤ ਵਿਚਾਲੇ ਅਨਬਣ ਦੀਆਂ ਖਬਰਾਂ 'ਤੇ ਕੋਚ ਰਵੀ ਸ਼ਾਸਤਰੀ ਨੇ ਕਿਹਾ, ''ਜੇਕਰ ਇਹ ਖਬਰ ਸਹੀ ਹੈ ਤਾਂ ਤੁਸੀਂ ਕ੍ਰਿਕਟ ਦੇ ਸਾਰੇ ਸਵਰੂਪਾਂ ਵਿਚ ਇਕਸਾਰਤਾ ਨਹੀਂ ਰੱਖ ਸਕਦੇ। ਇਹ ਸਭ ਬਕਵਾਸ ਹੈ।'' ਦੱਸ ਦਈਏ ਕਿ ਭਾਰਤੀ ਟੀਮ ਵਿਰਾਟ ਕੋਹਲੀ ਦੀ ਅਗਵਾਈ ਵਿਚ ਵੈਸਟਇੰਡੀਜ਼ ਦੌਰੇ 'ਤੇ 3 ਟੀ-20 ਮੈਚਾਂ ਨਾਲ ਸ਼ੁਰੂਆਤ ਕਰੇਗੀ ਜੋ ਅਮਰੀਕਾ ਦੇ ਫਲੋਰੀਡਾ ਵਿਖੇ ਖੇਡੇ ਜਾਣੇ ਹਨ। ਉਸ ਤੋਂ ਬਾਅਦ ਬਾਕੀ ਦੇ ਮੈਚ 3 ਵਨ ਡੇ, 2 ਟੈਸਟ ਭਾਰਤੀ ਟੀਮ ਵੈਸਟਇੰਡੀਜ਼ ਵਿਚ ਹੀ ਖੇਡੇਗੀ।
ਇੰਡੋਨੇਸ਼ੀਆ : ਪੰਜਾਬ ਦੀ ਧੀ ਨੇ ਜਿੱਤਿਆ ਸੋਨ ਤਮਗਾ, ਸੁਖਬੀਰ ਬਾਦਲ ਨੇ ਦਿੱਤੀਆਂ ਵਧਾਈਆਂ
NEXT STORY