ਕੋਲਕਾਤਾ- ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਦੇ ਖ਼ਿਲਾਫ਼ ਸ਼ੁੱਕਰਵਾਰ ਨੂੰ ਇੱਥੇ ਦੂਜੇ ਟੀ-20 ਕੌਮਾਂਤਰੀ ਮੈਚ 'ਚ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡ ਕੇ ਆਪਣੀ ਪੁਰਾਣੀ ਫ਼ਾਰਮ ਦੀ ਝਲਕ ਦਿਖਾਈ ਤੇ ਇਸ ਸਾਬਕਾ ਕਪਤਾਨ ਨੇ ਕਿਹਾ ਕਿ ਉਹ ਸ਼ਾਟ ਖੇਡਣ ਦੇ ਆਪਣੇ ਇਰਾਦਿਆਂ ਤੋਂ ਖ਼ੁਸ਼ ਸੀ। ਕੋਹਲੀ ਨੇ 41 ਗੇਂਦਾਂ 'ਚ 52 ਦੌੜਾਂ ਦੀ ਪਾਰੀ ਖੇਡੀ ਜਿਸ 'ਚ 7 ਚੌਕੇ ਤੇ ਇਕ ਛੱਕਾ ਸ਼ਾਮਲ ਹੈ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਕੀਤੀ ਰੋਹਿਤ ਸ਼ਰਮਾ ਦੀ ਬਰਾਬਰੀ, ਬਣਾਏ ਇਹ ਰਿਕਾਰਡ
ਉਹ ਪਿਛਲੇ 4 ਮੈਚਾਂ 'ਚ ਚਲ ਨਹੀਂ ਸਕੇ ਸਨ। ਕੋਹਲੀ ਨੇ ਕਿਹਾ ਕਿ ਮੈਂ ਹਾਂ-ਪੱਖੀ ਰਹਿਣ ਦਾ ਫ਼ੈਸਲਾ ਕੀਤਾ ਸੀ, ਪਰ ਫਿਰ ਅਸੀਂ ਕੁਝ (ਰੋਹਿਤ ਸ਼ਰਮਾ, ਸੂਰਯਕੁਮਾਰ ਯਾਦਵ) ਵਿਕਟ ਗੁਆ ਦਿੱਤੇ। ਮੈਂ ਕ੍ਰੀਜ਼ 'ਤੇ ਬਣੇ ਰਹਿਣਾ ਚਾਹੁੰਦਾ ਸੀ ਪਰ ਬਦਕਿਸਮਤੀ ਨਾਲ ਆਊਟ ਹੋ ਗਿਆ। ਉਹ ਆਪਣੀ ਪਾਰੀ ਤੋਂ ਖ਼ੁਸ਼ ਸਨ।
ਇਹ ਵੀ ਪੜ੍ਹੋ : ਆਸਟ੍ਰੇਲੀਅਨ ਕ੍ਰਿਕਟਰ ਗਲੇਨ ਮੈਕਸਵੈੱਲ ਜਲਦ ਬਣੇਗਾ ‘ਭਾਰਤ ਦਾ ਜਵਾਈ’, ਵਾਇਰਲ ਹੋਇਆ ਵਿਆਹ ਦਾ ਕਾਰਡ
ਮੈਂ ਆਪਣੇ ਇਰਾਦਿਆਂ ਨਾਲ ਖ਼ੁਸ਼ ਸੀ ਕਿ ਮੈਂ ਸ਼ਾਟ ਖੇਡਣ ਚਾਹੁੰਦਾ ਸੀ। ਕਈ ਵਾਰ ਜਦੋਂ ਤੁਸੀਂ ਜ਼ਿੰਮੇਵਾਰੀ ਨਾਲ ਖੇਡਦੇ ਹੋ ਤਾਂ ਖ਼ੁਦ ਨੂੰ ਪੁੱਛਦੇ ਹੋ ਕਿ ਤੁਸੀਂ ਪਾਰੀ ਦੇ ਸ਼ੁਰੂ 'ਚ ਵੱਡੇ ਸ਼ਾਟਸ ਖੇਡਣਾ ਚਾਹੁੰਦੇ ਹੋ। ਤੁਸੀਂ ਲਾਪਰਵਾਹ ਨਹੀਂ ਹੋਣਾ ਚਾਹੁੰਦੇ ਪਰ ਆਪਣੇ ਸ਼ਾਟਸ ਵੀ ਖੇਡਣਾ ਚਾਹੁੰਦੇ ਹੋ। ਤੁਸੀਂ ਇਹ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦੇ ਹੋ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਅਨ ਕ੍ਰਿਕਟਰ ਗਲੇਨ ਮੈਕਸਵੈੱਲ ਜਲਦ ਬਣੇਗਾ ‘ਭਾਰਤ ਦਾ ਜਵਾਈ’, ਵਾਇਰਲ ਹੋਇਆ ਵਿਆਹ ਦਾ ਕਾਰਡ
NEXT STORY