ਦੁਬਈ- ਦਿੱਲੀ ਕੈਪੀਟਲਸ ਵਲੋਂ ਦੁਬਈ ਦੇ ਮੈਦਾਨ 'ਤੇ ਦਿੱਤੇ ਗਏ 197 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 59 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬੈਂਗਲੁਰੂ ਦੀ ਸ਼ੁਰੂਆਤ ਹੀ ਖਰਾਬ ਰਹੀ ਸੀ ਉਨ੍ਹਾਂ ਨੇ 43 ਦੌੜਾਂ 'ਤੇ ਹੀ ਆਪਣੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਕੋਹਲੀ ਨੇ 43 ਦੌੜਾਂ ਬਣਾਈਆਂ ਅਤੇ ਗਲਤ ਸ਼ਾਟ 'ਤੇ ਕੈਚ ਆਊਟ ਹੋ ਗਏ। ਮੈਚ ਹਾਰਨ ਤੋਂ ਬਾਅਦ ਵਿਰਾਟ ਕੋਹਲੀ ਬਹੁਤ ਨਿਰਾਸ਼ ਦਿਖੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਪਹਿਲੇ 6 ਓਵਰਾਂ 'ਚ ਵਧੀਆ ਸ਼ੁਰੂਆਤ ਕੀਤੀ। ਵਿਚਾਲੇ ਦੇ ਓਵਰਾਂ 'ਚ ਅਸੀਂ ਵਾਪਸ ਆਏ ਪਰ ਉਹ ਫਿਰ ਤੋਂ ਮੈਚ ਖਿੱਚ ਕੇ ਲੈ ਗਏ।
ਕੋਹਲੀ ਨੇ ਕਿਹਾ- ਸਾਨੂੰ ਮੈਚ ਦੇ ਦੌਰਾਨ ਉਨ੍ਹਾਂ ਮੌਕਿਆਂ ਨੂੰ ਫੜਨਾ ਹੀ ਹੋਵੇਗਾ ਜੋ ਸਾਡੇ ਕੋਲ ਆਉਂਦੇ ਹਨ। ਇਹ ਅਜਿਹਾ ਨਹੀਂ ਹੈ ਕਿ ਅਸੀਂ ਅੱਧੇ ਤੋਂ ਜ਼ਿਆਦਾ ਮੌਕੇ ਗੁਆ ਦਿੱਤੇ। ਅਸੀਂ ਸਿੱਧੇ ਮੌਕੇ ਛੱਡ ਦਿੱਤੇ। ਇਹ ਦਰਦ ਕਰਦਾ ਹੈ। ਗੇਂਦ ਅਤੇ ਬੱਲੇ ਦੇ ਨਾਲ ਹੋਰ ਜ਼ਿਆਦਾ ਸੰਤੁਲਨ ਬਣਾਉਣ ਦੀ ਜ਼ਰੂਰਤ ਹੈ। ਮੈਨੂੰ ਨਹੀਂ ਲੱਗਦਾ ਹੈ ਕਿ ਅਸੀਂ ਪੂਰਾ ਪ੍ਰਦਰਸ਼ਨ ਦਿੱਤਾ।
ਦੱਸ ਦੇਈਏ ਕਿ ਕਪਤਾਨ ਵਿਰਾਟ ਕੋਹਲੀ ਨੇ ਦਿੱਲੀ ਕੈਪੀਟਲਸ ਵਿਰੁੱਧ ਦੁਬਈ ਦੇ ਮੈਦਾਨ 'ਤੇ ਖੇਡੇ ਗਏ ਮੈਚ 'ਚ ਜਿਵੇਂ ਹੀ 10 ਦੌੜਾਂ ਦਾ ਅੰਕੜਾ ਪਾਰ ਕੀਤਾ ਤਾਂ ਟੀ-20 ਕ੍ਰਿਕਟ 'ਚ 9 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਕੋਹਲੀ ਇਸ ਦੇ ਨਾਲ ਓਵਰ ਆਲ ਕ੍ਰਿਕਟਰਾਂ ਦੀ ਸੂਚੀ 'ਚ 7ਵੇਂ ਸਥਾਨ 'ਤੇ ਆ ਗਏ ਹਨ।
ਮਾਰਕਸ ਸਟੋਇੰਸ ਦਾ ਸੈਸ਼ਨ 'ਚ ਦੂਜਾ ਅਰਧ ਸੈਂਕੜਾ, ਬਣਾਇਆ ਇਹ ਖ਼ਤਰਨਾਕ ਰਿਕਾਰਡ
NEXT STORY