ਸ਼ਾਰਜਾਹ- 2 ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਸ ਵੀਰਵਾਰ ਨੂੰ ਇਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਆਖਰੀ ਰਾਊਂਡ ਰੋਬਿਨ ਮੈਚ ’ਚ ਰਾਜਸਥਾਨ ਰਾਇਲਜ਼ ਵਿਰੁੱਧ ਵੱਡੀ ਜਿੱਤ ਦਰਜ ਕਰ ਕੇ ਪਲੇਅ ਆਫ ਦੀ ਦੌੜ ’ਚ ਬਣੇ ਰਹਿਣ ਦਾ ਯਤਨ ਕਰੇਗੀ। ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) 13 ਮੈਚਾਂ ’ਚ 12 ਅੰਕਾਂ ਦੇ ਨਾਲ ਇਸ ਸਮੇਂ ਸੂਚੀ ’ਚ ਚੌਥੇ ਸਥਾਨ ’ਤੇ ਬਣੀ ਹੋਈ ਹੈ। ਉਹ ਪਿਛਲੇ ਚੈਂਪੀਅਨ ਮੁੰਬਈ ਇੰਡੀਅਨਜ਼ ਕੋਲੋਂ ਨੈੱਟ ਰੇਟ ਦੇ ਹਿਸਾਬ ਨਾਲ ਅੱਗੇ ਹੈ।
ਖ਼ਬਰ ਪੜ੍ਹੋ- ਟਾਸ ਤੇ ਪਿੱਚ ਦਾ ਨਹੀਂ, ਜ਼ਿਆਦਾ ਦੋਸ਼ ਸਾਡਾ : ਸੰਗਾਕਾਰਾ
ਮੁੰਬਈ ਇੰਡੀਅਨਜ਼ ਦੇ ਵੀ 13 ਮੈਚਾਂ ’ਚ 12 ਅੰਕ ਹਨ ਤੇ ਉਸ ਨੇ ਸ਼ੁੱਕਰਵਾਰ ਨੂੰ ਹੇਠਲੇ ਸਥਾਨ ’ਤੇ ਕਾਬਿਜ਼ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਇਕ ਮੈਚ ਖੇਡਣਾ ਹੈ। ਜੇਕਰ ਦੋਨੋਂ ਕੇ. ਕੇ. ਆਰ. ਅਤੇ ਮੁੰਬਈ ਇੰਡੀਅਨਜ਼ ਆਪਣੇ ਆਖਰੀ ਮੈਚ ਜਿੱਤ ਜਾਂਦੇ ਹਨ ਤਾਂ ਫਿਰ ਫੈਸਲਾ ਨੈੱਟ ਰੇਟ ਦੇ ਹਿਸਾਬ ਨਾਲ ਹੋਵੇਗਾ। ਇਸ ਲਈ ਇਯੋਨ ਮੌਰਗਿਨ ਦੀ ਅਗਵਾਈ ਵਾਲੀ ਟੀਮ (0.294) ਬੜ੍ਹਤ ਬਣਾਉਣੀ ਚਾਹੇਗੀ ਕਿਉਂਕਿ ਇਸ ਸਮੇਂ ਉਸ ਦਾ ਰਨ ਰੇਟ ‘ਪਾਜ਼ੇਟਿਵ’ ਹੈ ਜਦਕਿ ਮੁੰਬਈ ਦੀ ਟੀਮ ਦਾ (-0.048) ਰਨ ਰੇਟ ‘ਨੈਗੇਟਿਵ’ ਹੈ। ਕੇ. ਕੇ. ਆਰ. ਨੂੰ ਟੂਰਨਾਮੈਂਟ ਦੇ ਦੂਜੇ ਪੜਾਅ ’ਚ ਮਿਕਸਡ ਨਤੀਜੇ ਮਿਲੇ ਹਨ, ਜਿਸ ਨਾਲ ਉਸ ਨੇ 4 ਮੈਚਾਂ ’ਚ ਜਿੱਤ ਹਾਸਲ ਕੀਤੀ, ਜਦਦਿ 2 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।
ਖ਼ਬਰ ਪੜ੍ਹੋ- ਚੈਂਪੀਅਨ ਚੈੱਸ ਟੂਰ ਫਾਈਨਲਸ ਦਾ ਜੇਤੂ ਬਣਿਆ ਮੈਗਨਸ ਕਾਰਲਸਨ
ਬੱਲੇਬਾਜ਼ੀ ਵਿਭਾਗ ’ਚ ਵੈਂਕਟੇਸ਼ ਅਈਅਰ ਕੇ. ਕੇ. ਆਰ. ਲਈ ਦੂਜੇ ਪੜਾਅ ’ਚ ਸਟਾਰ ਖਿਡਾਰੀ ਰਿਹਾ ਜਦਕਿ ਰਾਹੁਲ ਤ੍ਰਿਪਾਠੀ ਵੀ ਇਸ ਸੈਸ਼ਨ ’ਚ ਕਾਫੀ ਪ੍ਰਭਾਵਸ਼ਾਲੀ ਰਿਹਾ। ਨੌਜਵਾਨ ਸ਼ੁਭਮਨ ਗਿੱਲ ਨੇ ਕੇ. ਕੇ. ਆਰ. ਦੇ ਪਿਛਲੇ ਮੈਚ ’ਚ ਸ਼ਾਨਦਾਰ ਅਰਧ-ਸੈਂਕੜਾ ਮਾਰਿਆ ਜੋ ਟੀਮ ਲਈ ਚੰਗਾ ਸੰਕੇਤ ਹੈ। ਰਾਜਸਥਾਨ ਵੀਰਵਾਰ ਨੂੰ ਕੇ. ਕੇ. ਆਰ. ਦੀਆਂ ਉਮੀਦਾਂ ਤੋੜਨ ਦੇ ਨਾਲ ਹੀ ਆਪਣਾ ਅਭਿਆਨ ਸਕਰਾਤਮਕ ਤਰੀਕੇ ਨਾਲ ਖਤਮ ਕਰਨ ਦਾ ਕੋਸ਼ਿਸ਼ ਕਰੇਗਾ। ਰਾਜਸਥਾਨ ਨੂੰ ਆਪਣੇ ਭਾਰਤੀ ਬੱਲੇਬਾਜ਼ਾਂ ਦੀ ਖਰਾਬ ਫਾਰਮ ਦਾ ਖਮਿਆਜ਼ਾ ਭੁਗਤਣਾ ਪਿਆ ਹੈ, ਜਿਸ ’ਚ ਸਿਰਫ ਯਸ਼ਸਵੀ ਜਾਇਸਵਾਲ ਅਤੇ ਕੁੱਝ ਹੱਦ ਤੱਕ ਕਪਤਾਨ ਸੰਜੂ ਸੈਮਸਨ ਹੀ ਦੌੜਾਂ ਬਣਾ ਸਕੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
BCCI ਦੀ ਕ੍ਰਿਕਟ ਸਲਾਹਕਾਰ ਕਮੇਟੀ ’ਚੋਂ ਬਾਹਰ ਹੋ ਸਕਦੇ ਹਨ ਮਦਨ ਲਾਲ
NEXT STORY