ਨਵੀਂ ਦਿੱਲੀ- ਸਾਬਕਾ ਭਾਰਤੀ ਕ੍ਰਿਕਟਰ ਮਦਨ ਲਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਕ੍ਰਿਕਟ ਸਲਾਹਕਾਰ ਕਮੇਟੀ (ਸੀ. ਏ. ਸੀ.) ’ਚੋਂ ਬਾਹਰ ਹੋ ਸਕਦੇ ਹਨ। ਅਸਲ ’ਚ ਉਹ ਇਸ ਸਾਲ ਮਾਰਚ ’ਚ 70 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ, ਜੋ ਬੀ. ਸੀ. ਸੀ. ਆਈ. ਦਾ ਸੰਵਿਧਾਨਿਕ ਅਹੁਦਾ ਸੰਭਾਲਨ ਲਈ ਜ਼ਿਆਦਾ ਉਮਰ ਹੈ। ਬੀ. ਸੀ. ਸੀ. ਆਈ. ਵੱਲੋਂ ਹਾਲਾਂਕਿ ਇਸ ਬਾਰੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ ਪਰ ਮਦਨ ਲਾਲ ਨੇ ਬੀਤੇ ਸੋਮਵਾਰ ਨੂੰ ਇਕ ਬਿਆਨ ’ਚ ਕਿਹਾ ਸੀ ਕਿ ਉਹ ਹੁਣ ਸੀ. ਏ. ਸੀ. ਦਾ ਹਿੱਸਾ ਨਹੀਂ ਹਨ। ਉਨ੍ਹਾਂ ਦੇ ਇਸ ਕਮੇਟੀ ’ਚ ਨਾ ਹੋਣ ਦੀ ਪੁਸ਼ਟੀ ਬੀ. ਸੀ. ਸੀ. ਆਈ. ਵੱਲੋਂ ਆਈ. ਪੀ. ਐੱਲ. 2021 ਦੇ ਪਲੇਅ ਆਫ ਅਤੇ ਫਾਈਨਲ ਲਈ ਬਣਾਈ ਗਈ ਗੈਸਟ ਲਿਸਟ ਤੋਂ ਵੀ ਹੁੰਦੀ ਹੈ।
ਇਹ ਖ਼ਬਰ ਪੜ੍ਹੋ- ਟਾਸ ਤੇ ਪਿੱਚ ਦਾ ਨਹੀਂ, ਜ਼ਿਆਦਾ ਦੋਸ਼ ਸਾਡਾ : ਸੰਗਾਕਾਰਾ
ਦਰਅਸਲ ਇਸ ਸੂਚੀ ’ਚ ਸੀ. ਏ. ਸੀ. ਦੇ ਹੋਰ 2 ਮੈਂਬਰਾਂ ਆਰ. ਪੀ. ਸਿੰਘ ਅਤੇ ਸੁਲਕਸ਼ਣਾ ਨਾਈਕ ਦਾ ਤਾਂ ਨਾਂ ਹੈ ਪਰ ਮਦਨ ਲਾਲ ਦਾ ਨਹੀਂ ਹੈ। ਬੀ. ਸੀ. ਸੀ. ਆਈ. ਵਲੋਂ ਫਿਲਹਾਲ ਉਸਦੇ ਵਿਕਲਪ ਨੂੰ ਲੈ ਕੇ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਹੈ। ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸ਼ਤਰੀ ਤੇ ਸਪੋਰਟ ਸਟਾਫ ਦੇ ਮੈਂਬਰ ਟੀ-20 ਵਿਸ਼ਵ ਕੱਪ ਦੇ ਬਾਅਦ ਆਪਣਾ ਕਾਰਜਕਾਲ ਖਤਮ ਕਰ ਦੇਣਗੇ। ਅਜਿਹੇ 'ਚ ਤੁਰੰਤ ਸੀ. ਏ. ਸੀ. ਦੇ ਗਠਨ ਦੀ ਜ਼ਰੂਰਤ ਪੈ ਸਕਦੀ ਹੈ। ਇਸ ਵਿਚ ਬੀ. ਸੀ. ਸੀ. ਆਈ. ਨੇ ਕਿਹਾ ਕਿ ਹੈ ਕਿ ਸ਼ਾਸ਼ਤਰੀ ਤੋਂ ਬਾਅਦ ਭਾਰਤੀ ਟੀਮ ਦਾ ਕੋਚ ਕੌਣ ਬਣੇਗਾ ਇਸਦਾ ਐਲਾਨ ਜਲਦ ਕੀਤਾ ਜਾਵੇਗਾ।
ਇਹ ਖ਼ਬਰ ਪੜ੍ਹੋ- ਚੈਂਪੀਅਨ ਚੈੱਸ ਟੂਰ ਫਾਈਨਲਸ ਦਾ ਜੇਤੂ ਬਣਿਆ ਮੈਗਨਸ ਕਾਰਲਸਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਹਰਸ਼ਲ ਪਟੇਲ ਨੇ ਤੋੜਿਆ ਜਸਪ੍ਰੀਤ ਬੁਮਰਾਹ ਦਾ ਵੱਡਾ ਰਿਕਾਰਡ
NEXT STORY