ਸੇਂਟ ਲੂਈਸ (ਅਮਰੀਕਾ) (ਨਿਕਲੇਸ਼ ਜੈਨੀ)- ਭਾਰਤ ਦੀ ਮੌਜੂਦਾ ਵਿਸ਼ਵ ਰੈਪਿਡ ਚੈਂਪੀਅਨ ਕੋਨੇਰੂ ਹੰਪੀ ਨੂੰ ਕੇਨਰਸ ਕੱਪ ਸ਼ਤਰੰਜ ਟੂਰਨਾਮੈਂਟ ਦੇ ਦੂਜੇ ਰਾਊਂਡ ਵਿਚ ਯੂਕ੍ਰੇਨ ਦੀ ਮਾਰੀਆ ਮੂਯਜਚੁਕ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਕਾਲੇ ਮੋਹਰਿਆਂ ਨਾਲ ਖੇਡ ਰਹੀ ਕੋਨੇਰੂ ਹੰਪੀ ਨੇ ਕਿੰਗਸ ਪਾਨ ਓਪਨਿੰਗ ਵਿਰੁੱਧ ਪੇਟ੍ਰੋਫਡਿਫੈਂਸ ਦਾ ਸਹਾਰਾ ਲਿਆ ਪਰ ਆਪਣੇ ਰਾਜਾ ਵਲੋਂ ਹੋਏ ਹਮਲੇ ਨੇ ਉਸ ਨੂੰ ਦਬਾਅ ਵਿਚ ਲਿਆ ਦਿੱਤਾ। ਸਿਰਫ 34 ਚਾਲਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਅਧਿਬਨ ਭਾਸਕਰਨ ਘੜੀ ਪਹਿਨਣ ਦੀ ਵਜ੍ਹਾ ਨਾਲ ਮੈਚ ਹਾਰਿਆ
ਨੈਸ਼ਨਲ ਟੀਮ ਸ਼ਤਰੰਜ ਚੈਂਪੀਅਨਸ਼ਿਪ ਦੇ ਤੀਜੇ ਰਾਊਂਡ ਵਿਚ ਉਸ ਸਮੇਂ ਅਜਿਹਾ ਕੁਝ ਹੋਇਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦਰਅਸਲ ਤੀਜੇ ਰਾਊਂਡ ਵਿਚ ਪੈਟ੍ਰੋਲੀਅਮ ਸਪੋਰਟਸ ਵਲੋਂ ਭਾਰਤ ਦੇ ਚੋਟੀ ਦੇ ਖਿਡਾਰੀਆਂ ਵਿਚ ਸ਼ਾਮਲ ਅਧਿਬਨ ਭਾਸਕਰਨ ਰੇਲਵੇ ਦੇ ਸੀ. ਆਰ. ਜੀ. ਕ੍ਰਿਸ਼ਣਾ ਨਾਲ ਖੇਡ ਰਿਹਾ ਸੀ। ਮੈਚ ਸਿਰਫ 16 ਚਾਲਾਂ ਤੱਕ ਹੀ ਖੇਡਿਆ ਗਿਆ ਸੀ ਕਿ ਕ੍ਰਿਸ਼ਣਾ ਦੀ ਅਪੀਲ 'ਤੇ ਉਸ ਨੂੰ ਜੇਤੂ ਤੇ ਅਧਿਬਨ ਨੂੰ ਹਾਰਿਆ ਐਲਾਨ ਕਰ ਦਿੱਤਾ ਗਿਆ। ਦਰਅਸਲ ਸ਼ਤਰੰਜ ਦੇ ਕਲਾਸੀਕਲ ਮੈਚ ਵਿਚ ਤੁਸੀਂ ਕਿਸੇ ਵੀ ਇਲੈਕਟ੍ਰੋਨਿਕ ਡਿਵਾਈਸ ਦਾ ਇਸਤੇਮਾਲ ਆਪਣੇ ਕੋਲ ਨਹੀਂ ਕਰ ਸਕਦੇ। ਅਜਿਹੇ ਵਿਚ ਅਧਿਬਨ ਇਸ ਮੈਚ ਵਿਚ ਆਪਣੇ ਹੱਥ ਦੀ ਘੜੀ ਉਤਾਰਨਾ ਭੁੱਲ ਗਿਆ ਤੇ ਉਸ ਨੂੰ ਇਸ ਨਿਯਮ ਦਾ ਖਮਿਆਜ਼ਾ ਭੁਗਤਣਾ ਪਿਆ।
BAN vs PAK : ਬੰਗਲਾਦੇਸ਼ ਵਿਰੁੱਧ ਪਾਕਿਸਤਾਨ ਦੀ ਸਥਿਤੀ ਮਜ਼ਬੂਤ
NEXT STORY