ਪੈਰਿਸ - ਦੁਨੀਆ ਦੀ 85ਵੀਂ ਨੰਬਰ ਦੀ ਖਿਡਾਰਣ ਚੈੱਕ ਗਣਰਾਜ ਦੀ ਬਾਰਬੋਰਾ ਕ੍ਰੇਜਿਕੋਵਾ ਨੇ ਰੂਸ ਦੀ ਅਨਸਾਤਾਸੀਆ ਪਾਵਲਿਊਚੇਂਕੋਵਾ ਨੂੰ ਸ਼ਨੀਵਾਰ ਨੂੰ ਤਿੰਨ ਸੈੱਟਾਂ ਵਿਚ ਹਰਾ ਕੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਦੀ ਨਵੀਂ ਮਲਿੱਕਾ ਬਣਨ ਦਾ ਮਾਣ ਹਾਸਲ ਕਰ ਲਿਆ।
ਕ੍ਰੇਜਿਕੋਵਾ ਨੇ ਪਾਵਲਿਊਚੇਂਕੋਵਾ ਨੂੰ ਇਕ ਘੰਟਾ 58 ਮਿੰਟ ਤਕ ਚੱਲੇ ਮੁਕਾਬਲੇ ਵਿਚ 6-1, 2-6, 6-4 ਨਾਲ ਹਰਾ ਕੇ ਪਹਿਲੀ ਵਾਰ ਫ੍ਰੈਂਚ ਓਪਨ ਦਾ ਖਿਤਾਬ ਆਪਣੇ ਨਾਂ ਕੀਤਾ। ਪਾਵਲਿਊਚੇਂਕੋਵਾ ਆਪਣੇ 52ਵੇਂ ਗ੍ਰੈਂਡ ਸਲੈਮ ਵਿਚ ਜਾ ਕੇ ਪਹਿਲਾ ਫਾਈਨਲ ਖੇਡ ਰਹੀ ਸੀ ਜਦਕਿ ਕ੍ਰੇਜਿਕੋਵਾ ਦਾ ਆਪਣੇ ਪੰਜਵੇਂ ਗ੍ਰੈਂਡ ਸਲੈਮ ਵਿਚ ਇਹ ਪਹਿਲਾ ਫਾਈਨਲ ਸੀ। ਦੱਸ ਦਈਏ ਕਿ ਕ੍ਰੇਜਿਕੋਵਾ 1981 ਵਿੱਚ ਹਾਨਾ ਮਾਂਡਲਿਕੋਵਾ ਤੋਂ ਬਾਅਦ ਰੋਲਾਂ-ਗੈਰੋਸ ਸਿੰਗਲ ਖਿਤਾਬ ਜਿੱਤਣ ਵਾਲੀ ਪਹਿਲੀ ਚੈੱਕ ਮਹਿਲਾ ਬਣੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਵਿਨੇਸ਼ ਫੋਗਾਟ ਨੇ ਪੋਲੈਂਡ ਓਪਨ ’ਚ ਜਿੱਤਿਆ ਸੋਨ ਤਮਗ਼ਾ
NEXT STORY