ਨਵੀਂ ਦਿੱਲੀ— ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕਰ ਚੁੱਕੀ ਭਾਰਤ ਦੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਪੋਲੈਂਡ ਓਪਨ ’ਚ ਯੂਕ੍ਰੇਨ ਦੀ ਕ੍ਰਿਸਟੀਨਾ ਬ੍ਰੇਜਾ ਨੂੰ ਵਾਰਸਾਂ ’ਚ 53 ਕਿਲੋਗ੍ਰਾਮ ਵਰਗ ’ਚ 8-0 ਨਾਲ ਹਰਾ ਕੇ ਸੋਨ ਤਮਗ਼ਾ ਜਿੱਤ ਲਿਆ। 26 ਸਾਲਾ ਵਿਨੇਸ਼ ਦਾ ਸੈਸ਼ਨ ਦਾ ਇਹ ਤੀਜਾ ਸੋਨ ਤਮਗ਼ਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਾਰਚ ’ਚ ਮਾਤੀਓ ਪੇਲੀਕੋਨ ਤੇ ਅਪ੍ਰੈਲ ’ਚ ਏਸ਼ੀਆਈ ਚੈਂਪੀਅਨਸ਼ਿਪ ’ਚ ਸੋਨ ਤਮਗ਼ੇ ਜਿੱਤੇ ਸਨ। ਇਹ ਭਾਰਤ ਦਾ ਪ੍ਰਤੀਯੋਗਿਤਾ ’ਚ ਦੂਜਾ ਤਮਗ਼ਾ ਹੈ। ਇਸ ਤੋਂ ਪਹਿਲਾਂ ਰਵੀ ਦਾਹੀਆ ਨੇ ਬੁੱਧਵਾਰ ਨੂੰ 61 ਕਿਲੋਗ੍ਰਾਮ ’ਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ।
ਇਸ ਵਿਚਾਲੇ ਵਿਨੇਸ਼ ਦੀ ਟੀਮ ਸਾਥੀ ਅੰਸ਼ੂ ਮਲਿਕ ਬੁਖ਼ਾਰ ਹੋਣ ਕਾਰਨ 57 ਕਿਲੋਗ੍ਰਾਮ ਵਰਗ ਤੋਂ ਹਟ ਗਈ। ਮੌਜੂਦਾ ਏਸ਼ੀਆਈ ਚੈਂਪੀਅਨ ਦਾ ਕੋਰੋਨਾ ਟੈਸਟ ਵੀ ਕਰਾਇਆ ਗਿਆ ਪਰ ਉਨ੍ਹਾਂ ਨੂੰ ਨਤੀਜਾ ਆਉਣ ਤਕ ਆਈਸੋਲੇਸ਼ਨ ’ਚ ਰਖਿਆ ਗਿਆ ਹੈ। ਅੰਸ਼ੂ ਮਲਿਕ ਦੇ ਟੂਰਨਾਮੈਂਟ ਤੋਂ ਹਟਣ ਤੋਂ ਪਹਿਲਾਂ ਦੀਪਕ ਪੂਨੀਆ ਕੂਹਣੀ ਦੀ ਸੱਟ ਕਾਰਨ ਪੁਰਸ਼ 86 ਕਿਲੋਗ੍ਰਾਮ ਵਜ਼ਨ ਵਰਗ ਤੋਂ ਹਟ ਗਏ ਸਨ।
ਆਈ. ਸੀ. ਸੀ. ‘ਸਾਫ਼ਟ ਸਿਗਨਲ’ ਦਾ ਨਿਯਮ ਹਟਾਵੇ : ਸਟੁਅਰਟ ਬ੍ਰਾਡ
NEXT STORY