ਅਲਬੂਕਰਕ (ਅਮਰੀਕਾ): ਭਾਰਤੀ ਅਥਲੀਟ ਕ੍ਰਿਸ਼ਨਾ ਜੈਸ਼ੰਕਰ ਮੇਨਨ ਨੇ ਸ਼ਨੀਵਾਰ ਨੂੰ ਅਮਰੀਕਾ ਦੇ ਨਿਊ ਮੈਕਸੀਕੋ ਵਿੱਚ ਖੇਡੀ ਗਈ 'ਨਿਊ ਮੈਕਸੀਕੋ ਟੀਮ ਓਪਨ 2026' ਐਥਲੈਟਿਕਸ ਮੀਟ ਵਿੱਚ ਇਤਿਹਾਸ ਰਚ ਦਿੱਤਾ ਹੈ। ਕ੍ਰਿਸ਼ਨਾ ਨੇ ਮਹਿਲਾਵਾਂ ਦੇ ਇੰਡੋਰ ਸ਼ਾਟ-ਪੁੱਟ ਮੁਕਾਬਲੇ ਵਿੱਚ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜਦਿਆਂ ਖਿਤਾਬ ਆਪਣੇ ਨਾਮ ਕੀਤਾ। ਸਾਬਕਾ ਭਾਰਤੀ ਬਾਸਕਟਬਾਲ ਖਿਡਾਰੀਆਂ ਪ੍ਰਸੰਨਾ ਅਤੇ ਜੈਸ਼ੰਕਰ ਮੇਨਨ ਦੀ ਬੇਟੀ ਕ੍ਰਿਸ਼ਨਾ ਨੇ 16.63 ਮੀਟਰ ਦੀ ਦੂਰੀ ਤੱਕ ਗੋਲਾ ਸੁੱਟ ਕੇ ਇਹ ਸਫਲਤਾ ਹਾਸਲ ਕੀਤੀ। ਉਸ ਨੇ ਪਿਛਲੇ ਸਾਲ ਇਸੇ ਮੈਦਾਨ 'ਤੇ ਬਣਾਏ ਆਪਣੇ 16.03 ਮੀਟਰ ਦੇ ਰਿਕਾਰਡ ਵਿੱਚ ਵੱਡਾ ਸੁਧਾਰ ਕੀਤਾ ਹੈ।
23 ਸਾਲਾ ਕ੍ਰਿਸ਼ਨਾ ਨੇ ਮੁਕਾਬਲੇ ਦੀ ਸ਼ੁਰੂਆਤ 14.45 ਮੀਟਰ ਦੇ ਥਰੋਅ ਨਾਲ ਕੀਤੀ ਸੀ, ਪਰ ਆਪਣੇ ਦੂਜੇ ਯਤਨ ਵਿੱਚ ਉਨ੍ਹਾਂ ਨੇ 16.63 ਮੀਟਰ ਦਾ ਸ਼ਾਨਦਾਰ ਥਰੋਅ ਸੁੱਟ ਕੇ ਸਭ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ ਇਸ ਰਾਸ਼ਟਰੀ ਰਿਕਾਰਡ ਨੂੰ ਹਾਲੇ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ (AFI) ਤੋਂ ਮਨਜ਼ੂਰੀ ਮਿਲਣੀ ਬਾਕੀ ਹੈ। ਕ੍ਰਿਸ਼ਨਾ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਨੇਵਾਦਾ ਇੰਟਰਨੈਸ਼ਨਲ ਵੀ ਜਿੱਤਿਆ ਸੀ। ਦੱਸ ਦੇਈਏ ਕਿ ਪਿਛਲੇ ਸਾਲ ਉਹ ਇੰਡੋਰ ਸ਼ਾਟ-ਪੁੱਟ ਵਿੱਚ 16 ਮੀਟਰ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਬਣੀ ਸੀ।
ਕਾਰਲੋਸ ਅਲਕਾਰਾਜ਼ ਨੇ ਰਚਿਆ ਇਤਿਹਾਸ : ਨੋਵਾਕ ਜੋਕੋਵਿਚ ਨੂੰ ਹਰਾ ਕੇ ਜਿੱਤਿਆ ਆਸਟ੍ਰੇਲੀਅਨ ਓਪਨ ਖਿਤਾਬ
NEXT STORY