ਨਵੀਂ ਦਿੱਲੀ— ਕੋਲਕਾਤਾ ਵਨਡੇ ਵਿਚ ਹੈਟਰਿਕ ਲੈਣ ਦੇ ਨਾਲ ਹੀ ਚਾਇਨਾਮੈਨ ਕੁਲਦੀਪ ਯਾਦਵ ਸੁਰਖੀਆਂ ਵਿਚ ਹਨ। ਕੁਲਦੀਪ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਇਸ ਸਾਲ ਕਦਮ ਰੱਖਿਆ ਸੀ। ਆਸਟਰੇਲੀਆ ਖਿਲਾਫ (25 ਮਾਰਚ 2017) ਧਰਮਸ਼ਾਲਾ ਟੈਸਟ ਵਿਚ ਉਨ੍ਹਾਂ ਨੇ ਡੈਬਿਊ ਕੀਤਾ। ਇਸਦੇ ਨਾਲ ਹੀ ਉਹ ਭਾਰਤ ਦੇ ਪਹਿਲੇ ਚਾਇਨਾਮੈਨ ਗੇਂਦਬਾਜ਼ ਬਣ ਗਏ, ਜਿਨ੍ਹਾਂ ਨੂੰ ਭਾਰਤੀ ਟੀਮ ਦੀ ਤਰਜਮਾਨੀ ਕਰਨ ਦਾ ਮੌਕਾ ਮਿਲਿਆ।
ਸਚਿਨ ਨੇ ਕਿਹਾ ਵੈੱਲ ਬੋਲਡ ਕੁਲਦੀਪ
ਅੰਡਰ-19 ਟੀਮ ਲਈ 2012 ਵਿੱਚ ਆਸਟਰੇਲੀਆ ਗਏ ਕੁਲਦੀਪ ਜਦੋਂ ਭਾਰਤ ਪਰਤੇ ਸਨ, ਤਾਂ ਉਨ੍ਹਾਂ ਨੂੰ ਆਈ.ਪੀ.ਐਲ. ਦੀ ਟੀਮ ਮੁੰਬਈ ਇੰਡੀਅੰਸ ਨਾਲ ਜੁੜਨਾ ਸੀ। ਨੈੱਟ ਸੈਸ਼ਨ ਦੌਰਾਨ ਸਚਿਨ ਤੇਂਦੁਲਕਰ ਨੇ ਕਿਸੇ ਨੂੰ ਕਿਹਾ ਕਿ ਨਵੇਂ ਮੁੰਡੇ ਕੁਲਦੀਪ ਨੂੰ ਭੇਜੋ, ਮੈਂ ਵੇਖਣਾ ਚਾਹੁੰਦਾ ਹਾਂ ਕਿ ਉਹ ਕਿਸ ਤਰ੍ਹਾਂ ਦੀ ਗੇਂਦਬਾਜ਼ੀ ਕਰਦਾ ਹੈ? ਕੁਲਦੀਪ ਨੇ ਪਹਿਲੀਆਂ ਪੰਜ ਗੇਂਦਾਂ ਤਾਂ ਨਾਰਮਲ ਚਾਇਨਾਮੈਨ ਡਿਲੀਵਰੀ ਸੁੱਟੀਆਂ, ਪਰ ਛੇਵੀਂ ਗੇਂਦ ਉੱਤੇ ਜੋ ਹੋਇਆ ਉਹ ਵੇਖ ਕੇ ਇਹ ਦੋਨਾਂ ਹੀ ਖਿਡਾਰੀ ਹੈਰਾਨ ਰਹਿ ਗਏ। ਕੁਲਦੀਪ ਦੀ ਗੇਂਦ ਉੱਤੇ ਤੇਂਦੁਲਕਰ ਦਾ ਮਿਡਲ ਸਟੰਪ ਉੱਖੜ ਗਿਆ। ਤੇਂਦੁਲਕਰ ਨੇ ਇਸ ਬੱਲੇਬਾਜ਼ ਨੂੰ ਜਾ ਕੇ ਕਿਹਾ- ਵੈੱਲ ਬੋਲਡ ਕੁਲਦੀਪ। ਇਹ ਸਾਰੀ ਗੱਲ ਕੁਲਦੀਪ ਨੇ ਖੁਦ ਇਕ ਇੰਟਰਵਿਊ 'ਚ ਦੱਸੀ ਸੀ।
ਸਚਿਨ ਨੇ ਦਿੱਤੀ ਕੁਲਦੀਪ ਨੂੰ ਸ਼ਾਬਾਸ਼ੀ—
ਲਾਵੇਰ ਕੱਪ 'ਚ ਇਕੱਠੇ ਖੇਡ ਸਕਦੇ ਹਨ ਇਹ ਖਿਡਾਰੀ
NEXT STORY