ਨਵੀਂ ਦਿੱਲੀ : ਧਾਕੜ ਲੈ ਸਪਿਨਰ ਅਨਿਲ ਕੁੰਬਲੇ ਨੇ ਆਈ. ਪੀ. ਐੱਲ. ਸੀਜ਼ਨ 12 ਦੀ ਆਪਣੀ ਡ੍ਰੀਮ-11 ਟੀਮ ਚੁਣੀ ਹੈ ਜਿਸ ਵਿਚ ਵਿਰਾਟ ਕੋਹਲੀ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ। ਕੁੰਬਲੇ ਨੇ ਇਸ ਸੀਜ਼ਨ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਚੁਣ ਕੇ ਆਪਣੀ ਫੇਵਰੇਟ ਟੀਮ ਬਣਾਈ ਹੈ ਜਿਸ ਵਿਚ ਵਿਰਾਟ ਦੇ ਇਲਾਵਾ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ, ਦਿੱਲੀ ਦੇ ਓਪਨਰ ਸ਼ਿਖਰ ਧਵਨ ਵੀ ਜਗ੍ਹਾ ਨਹੀਂ ਬਣਾ ਸਕੇ ਹਨ। ਕੁੰਬਲੇ ਨੇ ਆਪਣੀ ਟੀਮ ਦੀ ਕਪਤਾਨੀ ਮਹਿੰਦਰ ਸਿੰਘ ਧੋਨੀ ਨੂੰ ਦਿੱਤੀ ਹੈ।

ਕੁੰਬਲੇ ਦੀ ਉਸ ਟੀਮ ਵਿਚ ਵਿਕਟ ਦੇ ਹਿਸਾਬ ਨਾਲ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਕ੍ਰਿਕਟਰਾਂ ਨੂੰ ਮੌਕਾ ਦਿੱਤਾ ਗਿਆ ਹੈ। ਮਤਲਬ ਓਪਨਿੰਗ ਲਈ ਉਸਨੇ ਡੇਵਿਡ ਵਾਰਨਰ ਅਤੇ ਲੋਕੇਸ਼ ਰਾਹੁਲ ਨੂੰ ਆਪਣਾ ਫੇਵਰੇਟ ਮੰਨਿਆ ਹੈ ਜੋ ਇਸ ਸੀਜ਼ਨ ਵਿਚ ਕਾਫੀ ਸਫਲ ਹੋਏ ਹਨ। ਇਸ ਤੋਂ ਬਾਅਦ ਫਰਸਟ ਡਾਊਨ 'ਤੇ ਉਸ ਨੇ ਸ਼੍ਰੇਅਸ ਅਈਅਰ ਫਿਰ ਰਿਸ਼ਭ ਪੰਤ ਅਤੇ ਧੋਨੀ ਨੂੰ ਮੌਕਾ ਦਿੱਤਾ ਹੈ। ਕੁੰਬਲੇ ਦੀ ਟੀਮ ਵਿਚ ਸਿਕਸਰ ਕਿੰਗ ਆਂਦਰੇ ਰਸੇਲ ਅਤੇ ਹਾਰਦਿਕ ਪੰਡਯਾ ਨੂੰ ਵੀ ਜਗ੍ਹਾ ਦਿੱਤੀ ਗਈ ਹੈ।

ਕੁੰਬਲੇ ਕਿਉਂਕਿ ਸਪਿਨਰ ਰਹੇ ਹਨ ਅਜਿਹੇ 'ਚ ਉਸਦੀ ਟੀਮ ਵਿਚ 2 ਸਪਿਨਰ ਵੀ ਸ਼ਾਮਲ ਹਨ। ਇਹ ਸਪਿਨਰ ਹਨ- ਸ਼੍ਰੇਅਸ ਗੋਪਾਲ ਅਤੇ ਇਮਾਰਨ ਤਾਹਿਰ। ਇਹ ਦੋਵੇਂ ਕ੍ਰਿਕਟਰ ਆਈ. ਪੀ. ਐੱਲ. ਦੇ ਇਸ ਸੀਜ਼ਨ ਵਿਚ 20 ਜਾਂ ਇਸ ਤੋਂ ਵੱਧ ਵਿਕਟਾਂ ਲੈ ਚੁੱਕੇ ਹਨ। ਉੱਥੇ ਹੀ ਤੇਜ਼ ਗੇਂਦਬਾਜ਼ੀ ਦੀ ਕਮਾਨ ਕਾਗਿਸੋ ਰਬਾਡਾ ਅਤੇ ਜਸਪ੍ਰੀਤ ਬੁਮਰਾਹ ਨੂੰ ਦਿੱਤੀ ਗਈ ਹੈ।
ਕੁੰਬਲੇ ਦੀ ਡ੍ਰੀਮ-11 ਟੀਮ :
ਡੇਵਿਡ ਵਾਰਨਰ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਐੱਮ. ਐੱਸ. ਧੋਨੀ (ਕਪਤਾਨ), ਆਂਦਰੇ ਰਸੇਲ, ਹਾਰਦਿਕ ਪੰਡਯਾ, ਸ਼੍ਰੇਅਸ ਗੋਪਾਲ, ਇਮਰਾਨ ਤਾਹਿਰ, ਕਾਗਿਸੋ ਰਬਾਡਾ, ਜਸਪ੍ਰੀਤ ਬੁਮਰਾਹ।
ਭਾਰਤੀ ਪੁਰਸ਼ ਹਾਕੀ ਨੇ ਆਸਟਰੇਲੀਆ-ਏ ਨੂੰ 3-0 ਨਾਲ ਹਰਾਇਆ
NEXT STORY