ਢਾਕਾ— ਨਵੇਂ ਚੁਣੇ ਗਏ ਕਪਤਾਨ ਕੁਸਾਲ ਪਰੇਰਾ ਦੀ ਅਗਵਾਈ ’ਚ ਸ਼੍ਰੀਲੰਕਾ ਦੀ ਕ੍ਰਿਕਟ ਟੀਮ ਤਿੰਨ ਇਕ ਰੋਜ਼ਾ ਮੈਚਾਂ ਦੀ ਸੀਰੀਜ਼ ਖੇਡਣ ਲਈ ਇੱਥੇ ਪਹੁੰਚ ਗਈ ਹੈ। ਸ਼੍ਰੀਲੰਕਾਈ ਟੀਮ ਹੋਟਲ ’ਚ ਤਿੰਨ ਦਿਨ ਤਕ ਸਖ਼ਤ ਇਕਾਂਤਵਾਸ ’ਤੇ ਰਹੇਗੀ ਤੇ ਇਸ ਵਿਚਾਲੇ ਉਸ ਦੇ ਕੋਵਿਡ-19 ਲਈ ਦੋ ਟੈਸਟ ਕੀਤੇ ਜਾਣਗੇ। ਇਸ ਤੋਂ ਬਾਅਦ ਉਹ ਚੌਥੇ ਦਿਨ ਤੋਂ ਆਪਸ ’ਚ ਅਭਿਆਸ ਕਰ ਸਕਦੇ ਹਨ।
ਸ਼੍ਰੀਲੰਕਾ ਤੇ ਬੰਗਲਾਦੇਸ਼ ਵਿਚਾਲੇ ਪਹਿਲਾ ਵਨ-ਡੇ 23 ਮਈ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ 25 ਤੇ 28 ਮਈ ਨੂੰ ਦੂਜਾ ਤੇ ਤੀਜਾ ਵਨ-ਡੇ ਹੋਵੇਗਾ। ਤਿੰਨੇ ਮੈਚ ਸ਼ੇਰੇ ਬੰਗਲਾ ਸਟੇਡੀਅਮ ਮੀਰਪੁਰ ’ਚ ਖੇਡੇ ਜਾਣਗੇ। ਪਿਛਲੇ ਹਫ਼ਤੇ ਸ਼੍ਰੀਲੰਕਾ ਨੇ ਆਪਣੀ ਟੀਮ ’ਚ ਕਈ ਬਦਲਾਅ ਕਰਦੇ ਹੋਏ ਦਿਮੁਥ ਕਰੁਣਾਰਤਨੇ ਦੀ ਜਗ੍ਹਾ ਉਨ੍ਹਾਂ ਦੇ ਸਲਾਮੀ ਜੋੜੀਦਾਰ ਕੁਸਾਲ ਪਰੇੇਰਾ ਨੂੰ ਕਪਤਾਨ ਨਿਯੁਕਤ ਕੀਤਾ ਅਤੇ ਐਂਜੇਲੋ ਮੈਥਿਊ ਤੇ ਦਿਨੇਸ਼ ਚੰਦੀਮਲ ਜਿਹੇ ਖਿਡਾਰੀਆਂ ਨੂੰ ਵੀ ਟੀਮ ’ਚੋਂ ਬਾਹਰ ਕਰ ਦਿੱਤਾ। ਕੁਸਾਲ ਮੇਂਡਿਸ ਨੂੰ ਉਪ ਕਪਤਾਨ ਬਣਾਇਆ ਗਿਆ ਹੈ।
ਨੈਸ਼ਨਲ ਵੁਮੇਨ ਕਿ੍ਰਕਟ ਟੀਮ ’ਚ ਜਲੰਧਰ ਦੀਆਂ 6 ਧਾਕੜ ਕ੍ਰਿਕਟਰਾਂ ਦਾ ਜਲਵਾ, ਇਕ ਝਾਤ ਇਨ੍ਹਾਂ ਦੀਆਂ ਉਪਲਬਧੀਆਂ ’ਤੇ
NEXT STORY