ਅਬੂਧਾਬੀ - ਕਿੰਗਸ ਇਲੈਵਨ ਪੰਜਾਬ ਨੂੰ ਆਖਿਰਕਾਰ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਮੈਚ ਵਿਚ ਇਕ ਵਾਰ ਫਿਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਕੋਲਕਾਤਾ ਵੱਲੋਂ ਦਿੱਤੇ ਗਏ 165 ਦੌੜਾਂ ਦੇ ਟੀਚੇ ਨੂੰ ਇਕ ਸਮੇਂ 114 ਦੌੜਾਂ 'ਤੇ ਇਕ ਵਿਕਟ ਗੁਆ ਕੇ ਖੇਡ ਰਹੀ ਪੰਜਾਬ ਫਿਰ ਵੀ ਪਾ ਨਾ ਸਕੀ। 7 ਮੈਂਚਾਂ ਵਿਚ 6ਵੀਂ ਹਾਰ ਤੋਂ ਬਾਅਦ ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ ਨੇ ਪੋਸਟ ਮੈਚ ਪ੍ਰੈਜੇਂਟੇਸ਼ਨ ਵਿਚ ਆਖਿਆ ਕਿ ਉਨ੍ਹਾਂ ਕੋਲ ਇਸ ਹਾਰ ਦਾ ਕੋਈ ਜਵਾਬ ਨਹੀਂ ਹੈ।
ਰਾਹੁਲ ਨੇ ਅੱਗੇ ਆਖਿਆ ਕਿ ਜਿਸ ਤਰ੍ਹਾਂ ਦੇ ਹਾਲਾਤ ਸਾਡੇ ਸਾਹਮਣੇ ਬਣੇ ਉਹ ਅਸੀਂ ਸਾਰਿਆਂ ਨੇ ਦੇਖੇ, ਹੁਣ ਸਾਨੂੰ ਅਗਲੇ 7 ਮੈਚਾਂ ਵਿਚ ਸਖਤ ਮਿਹਨਤ ਕਰਦੇ ਰਹਿਣ ਦੀ ਜ਼ੂਰਰਤ ਹੈ। ਅਸੀਂ ਅਸਲ ਵਿਚ ਚੰਗੀ ਗੇਂਦਬਾਜ਼ੀ ਕੀਤੀ ਹੈ। ਇਹ ਇਕ ਤਾਜ਼ਾ ਪਿੱਚ ਸੀ ਇਸ ਲਈ ਸਾਨੂੰ ਨਹੀਂ ਪਤਾ ਸੀ ਕਿ ਚੰਗੀ ਲਾਈਨ ਅਤੇ ਲੈਂਥ ਕੀ ਹੈ। ਹਾਲਾਂਕਿ ਸਾਡੇ ਗੇਂਦਬਾਜ਼ ਕਾਫੀ ਚੰਗੇ ਸਾਬਿਤ ਹੋਏ। ਅਰਸ਼ਦੀਪ ਯੰਗ ਟੈਲੇਂਟ ਹੈ ਪਰ ਹੁਣ ਵੀ ਸਾਨੂੰ ਵਿਚਾਲੇ ਦੇ ਓਵਰਾਂ ਵਿਚ ਵਿਕਟ ਕੱਢਣ 'ਤੇ ਧਿਆਨ ਦੇਣਾ ਹੋਵੇਗਾ।
ਰਾਹੁਲ ਨੇ ਆਖਿਆ ਕਿ ਉਂਝ ਗੇਂਦਬਾਜ਼ੀ ਨੇ ਸਾਡੇ ਲਈ ਅਸਲ ਵਿਚ ਚੰਗੀ ਮਿਹਨਤ ਕੀਤੀ। ਖਾਸ ਤੌਰ 'ਤੇ ਜਿਸ ਤਰ੍ਹਾਂ ਆਖਰ ਦੇ ਓਵਰਾਂ ਵਿਚ ਸਾਡਾ ਪ੍ਰਦਰਸ਼ਨ ਰਿਹਾ ਹੈ, ਇਹ ਕਾਫੀ ਚੰਗਾ ਰਹਿੰਦਾ ਹੈ। ਨਾ ਸੋਚੋ ਕਿ ਅਸੀਂ ਪਿੱਛਾ ਕਰਨ ਵਿਚ ਕਿਸੇ ਵੀ ਪੱਧਰ 'ਤੇ ਸੰਤੁਸ਼ਟ ਸੀ। ਖੇਡ ਜਿੱਤਣ ਤੋਂ ਬਾਅਦ ਹੀ ਤੁਸੀਂ ਸੰਤੁਸ਼ਟ ਹੁੰਦੇ ਹੋ। ਖੇਡ ਦੇ ਆਖਿਰ ਵਿਚ, ਅਸੀਂ ਵਿਕਟ ਗੁਆਉਂਦੇ ਰਹੇ, ਜਿਸ ਕਾਰਨ ਅਸੀਂ ਟੀਚੇ ਤੱਕ ਨਾ ਪਹੰਚ ਸਕੇ।
ਵਿਰਾਟ ਕੋਹਲੀ ਨੇ ਬਣਾਇਆ ਇਹ ਸਪੈਸ਼ਲ ਰਿਕਾਰਡ, ਰੈਨਾ-ਰੋਹਿਤ ਦੀ ਕੀਤੀ ਬਰਾਬਰੀ
NEXT STORY