ਲਾਸ ਏਂਜਲਸ— ਬ੍ਰਿਟੇਨ ਦੇ ਕਾਈਲ ਐਡਮੰਡ ਨੇ ਸਰਬੀਆ ਦੇ ਮਿਓਮੀਰ ਕੇਸਮਾਨੋਵਿਚ ਨੂੰ ਹਰਾ ਕੇ ਨਿਊਯਾਰਕ ਟੈਨਿਸ ਓਪਨ ਦੇ ਫਾਈਨਲ 'ਚ ਪ੍ਰਵੇਸ਼ ਕੀਤਾ ਜਿੱਥੇ ਉਸ ਦਾ ਸਾਹਮਣਾ ਇਟਲੀ ਦੇ ਆਂਦ੍ਰੀਆਸ ਸੇਪੀ ਨਾਲ ਹੋਵੇਗਾ। ਅੱਠਵਾਂ ਦਰਜਾ ਪ੍ਰਾਪਤ ਐਡਮੰਡ ਨੇ ਏ. ਟੀ. ਪੀ. ਟੂਰ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਮਿਓਮੀਰ ਨੂੰ 6-1, 6-4 ਨਾਲ ਹਰਾਇਆ।
ਹੁਣ 25 ਸਾਲ ਦਾ ਇਹ ਖਿਡਾਰੀ ਆਪਣਾ ਦੂਜਾ ਟੂਰ ਖਿਤਾਬ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ। ਉਸ ਨੇ 16 ਮਹੀਨੇ ਪਹਿਲਾਂ ਐਂਟਵਰਪ 'ਚ ਗੇਲ ਮੋਂਫਿਲਸ ਨੂੰ ਹਰਾ ਕੇ ਪਹਿਲੀ ਏ. ਟੀ. ਪੀ. ਟਰਾਫੀ ਹਾਸਲ ਕੀਤੀ ਸੀ। ਦੂਜੇ ਪਾਸੇ 35 ਸਾਲ ਦੇ ਸੇਪੀ ਨੇ ਤਾਈਵਾਨ ਦੇ ਜੇਸਨ ਜੰਗ ਨੂੰ 6-3, 6-2 ਨਾਲ ਹਰਾਇਆ। ਐਡਮੰਡ ਅਤੇ ਸੇਪੀ ਪੰਜ ਵਾਰ ਇਕ ਦੂਜੇ ਦੇ ਸਾਹਮਣੇ ਹੋ ਚੁੱਕੇ ਹਨ ਜਿਸ 'ਚ ਬ੍ਰਿਟੇਨ ਦਾ ਖਿਡਾਰੀ ਸਿਰਫ ਇਕ ਵਾਰ ਹਾਰਿਆ ਹੈ।
ਇੰਡੋਨੇਸ਼ੀਆ ਤੋਂ ਹਾਰੀ ਟੀਮ ਇੰਡੀਆ, ਸੈਮੀਫਾਈਨਲ 'ਚ ਕਾਂਸੀ ਤਮਗੇ ਨਾਲ ਕਰਨਾ ਪਿਆ ਸਬਰ
NEXT STORY