ਮਿਊਨਿਖ— ਫੁੱਟਬਾਲ ਵਰਲਡ ਕੱਪ 'ਚ ਅਜੇ ਤੱਕ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਜਰਮਨੀ ਦੇ ਖਿਡਾਰੀ ਮਿਰੋਸਲਾਵ ਕਲੋਜ਼ ਨੇ ਕਿਹਾ ਕਿ ਮੌਜੂਦਾ ਚੈਂਪੀਅਨ ਫਰਾਂਸ ਦੇ ਯੁਵਾ ਖਿਡਾਰੀ ਕੀਲੀਅਨ ਐਮਬਾਪੇ ਉਨ੍ਹਾਂ ਦੇ ਰਿਕਾਰਡ ਨੂੰ ਤੋੜ ਸਕਦੇ ਹਨ। ਐਮਬਾਪੇ ਨੇ ਰੂਸ 'ਚ ਖੇਡੇ ਗਏ ਵਰਲਡ ਕੱਪ ਦੇ 21ਵੇਂ ਸੀਜ਼ਨ 'ਚ ਚਾਰ ਗੋਲ ਕੀਤੇ ਸਨ ਜਿਸ 'ਚ ਇਕ ਗੋਲ ਉਨ੍ਹਾਂ ਨੇ ਕ੍ਰੋਏਸ਼ੀਆ ਦੇ ਖਿਲਾਫ ਕੀਤਾ ਸੀ।
ਇਸ ਗੋਲ ਦੇ ਨਾਲ ਹੀ ਉਹ ਪੇਲੇ ਦੇ ਬਾਅਦ ਵਰਲਡ ਕੱਪ ਫਾਈਨਲ 'ਚ ਗੋਲ ਕਰਨ ਵਾਲੇ ਦੂਜੇ ਸਭ ਤੋਂ ਘੱਟ ਉਮਰ ਦੇ ਫੁੱਟਬਾਲਰ ਬਣ ਗਏ ਸਨ। ਕਲੋਜ਼ ਨੇ ਪੱਤਰਕਾਰਾਂ ਨੀਂ ਕਿਹਾ, ''ਕੀਲੀਅਨ ਦੀ ਉਮਰ ਨੂੰ ਦੇਖਦੇ ਹੋਏ ਉਹ ਘੱਟੋ-ਘੱਟ 4 ਵਰਲਡ ਕੱਪ ਖੇਡਣਗੇ। ਉਹ ਮੇਰੇ ਰਿਕਾਰਡ ਦੇ ਬਰਾਬਰ ਹਨ ਅਤੇ ਉਸ ਤੋਂ ਵੀ ਅੱਗੇ ਜਾ ਸਕਦੇ ਹਨ।'' ਜ਼ਿਕਰਯੋਗ ਹੈ ਕਿ ਕਲੋਜ਼ ਨੇ 2002 ਤੋਂ 2014 ਤੱਕ ਚਾਰ ਵਰਲਡ ਕੱਪ 'ਚ ਕੁੱਲ 16 ਗੋਲ ਕੀਤੇ ਸਨ।
ਆਖਿਰ ਕਦੋਂ ਤੱਕ ਯੋ-ਯੋ ਟੈਸਟ ਤੋਂ ਬਚਦੇ ਰਹਿਣਗੇ ਅੰਬਾਤੀ ਰਾਇਡੂ
NEXT STORY