ਮੈਲਬੋਰਨ : ਆਸਟ੍ਰੇਲੀਆ ਦੇ ਟਾਪ ਟੈਨਿਸ ਖਿਡਾਰੀ ਨਿਕ ਕਿਰਗਿਯੋਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਜ਼ਖਮੀ ਹੋਣ ਕਾਰਨ ਅਗਲੇ ਮਹੀਨੇ ਹੋਣ ਵਾਲੇ ਆਸਟ੍ਰੇਲੀਆਈ ਓਪਨ ’ਚ ਨਹੀਂ ਖੇਡੇਗਾ। ਇਸ 28 ਸਾਲਾ ਖਿਡਾਰੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਉਸ ਨੂੰ ਪੂਰੀ ਤਰ੍ਹਾਂ ਫਿਟਨੈੱਸ ਹਾਸਲ ਕਰਨ ਲਈ ਹੁਣ ਥੋੜ੍ਹਾ ਸਮਾਂ ਚਾਹੀਦਾ ਹੈ ਅਤੇ ਇਸ ਕਾਰਨ ਉਹ ਲਗਾਤਾਰ ਦੂਜੇ ਸਾਲ ਇਸ ਗ੍ਰੈਂਡ ਸਲੈਮ ਟੂਰਨਾਮੈਂਟ ’ਚ ਨਹੀਂ ਖੇਡ ਸਕੇਗਾ।
ਇਹ ਵੀ ਪੜ੍ਹੋ- IND vs SA ਟੀ20 ਸੀਰੀਜ਼ ਤੋਂ ਪਹਿਲਾ ਦੱਖਣੀ ਅਫਰੀਕਾ ਨੂੰ ਲੱਗਾ ਝਟਕਾ, ਸਟਾਰ ਖਿਡਾਰੀ ਹੋਇਆ ਬਾਹਰ
ਕਿਰਗਿਯੋਸ ਦਾ ਨਾਂ ਟੂਰਨਾਮੈਂਟ ਦੀ ਐਂਟਰੀ ਸੂਚੀ ’ਚ ਵੀ ਸ਼ਾਮਲ ਨਹੀਂ ਸੀ। ਇਸ ਸਾਲ ਦੇ ਸ਼ੁਰੂ ’ਚ ਵੀ ਗੋਡੇ ਦਾ ਆਪ੍ਰੇਸ਼ਨ ਕਰਵਾਉਣ ਕਾਰਨ ਉਹ ਆਸਟ੍ਰੇਲੀਆਈ ਓਪਨ ’ਚ ਨਹੀਂ ਖੇਡ ਸਕਿਆ ਸੀ। ਇਸ ਤੋਂ ਬਾਅਦ ਉਸ ਦੇ ਗੁੱਟ ’ਚ ਵੀ ਸੱਟ ਲੱਗ ਗਈ ਸੀ। ਕਿਰਗਿਯੋਸ ਵਿੰਬਲਡਨ 2022 ਦੇ ਫਾਈਨਲ ’ਚ ਨੋਵਾਕ ਜੋਕੋਵਿਚ ਤੋਂ ਹਾਰ ਗਿਆ ਸੀ ਅਤੇ 2023 ’ਚ ਉਸ ਨੇ ਸਿਰਫ ਇਕ ਅਧਿਕਾਰਕ ਸਿੰਗਲ ਮੈਚ ਖੇਡਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੈਨੇਡਾ ’ਤੇ ਵੱਡੀ ਜਿੱਤ ਨਾਲ ਭਾਰਤ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ’ਚ
NEXT STORY