ਮੈਡ੍ਰਿਡ : ਕਰੀਮ ਬੇਨਜੇਮਾ ਅਤੇ ਵਿਨਿਸਿਅਸ ਜੂਨੀਅਰ ਦੇ ਗੋਲ ਦੀ ਬਦੌਲਤ ਰੀਅਲ ਮੈਡ੍ਰਿਡ ਨੇ ਐਤਵਾਰ ਨੂੰ ਅਲਾਵੇਸ ਨੂੰ 3-0 ਨਾਲ ਹਰਾ ਕੇ ਲਾ ਲੀਗਾ ਵਿਚ ਬਾਰਸੀਲੌਨਾ ਅਤੇ ਐਟਲੈਟਿਕੋ ਮੈਡ੍ਰਿਡ ਨਾਲ ਆਪਣੇ ਅੰਕਾਂ ਦੇ ਫਰਕ ਨੂੰ ਘੱਟ ਕੀਤਾ। ਬੇਨਜੇਮਾ, ਵਿਨਿਸਿਅਸ ਅਤੇ ਗੈਰੇਥ ਬੇਲ ਨੇ ਪਹਿਲੀ ਵਾਰ ਨਾਲ-ਨਾਲ ਸ਼ੁਰੂਆਤ ਕੀਤੀ ਅਤੇ ਇਸ ਵਿਚੋਂ 2 ਖਿਡਾਰੀਆਂ ਨੇ ਗੋਲ ਕੀਤੇ। ਮੈਡ੍ਰਿਡ ਨੂੰ ਵੇਲੇਂਸਿਆ ਖਿਲਾਫ ਬਾਰਸੀਲੋਨਾ ਦੇ ਡਰਾਅ ਅਤੇ ਐਟਲੈਟਿਕੋ ਦੀ ਰੀਅਲ ਬੇਟਿਸ ਖਿਲਾਫ ਹਾਰ ਦਾ ਵੀ ਫਾਇਦਾ ਮਿਲਿਆ। ਮੈਡ੍ਰਿਡ ਵਲੋਂ ਇਕ ਹੋਰ ਗੋਲ ਬਦਲ ਖਿਡਾਰੀ ਮਾਰਿਆਨੋ ਡਿਆਜ ਨੇ ਕੀਤਾ। ਇਸ ਜਿੱਤ ਨਾਲ ਰੀਅਲ ਮੈਡ੍ਰਿਡ ਦੇ 22 ਮੈਚਾਂ ਵਿਚ 42 ਅੰਕ ਹੋ ਗਏ ਹਨ ਅਤੇ ਟੀਮ ਤੀਜੇ ਸਥਾਨ 'ਤੇ ਹੈ। ਐਟਲੈਟਿਕੋ ਮੈਡ੍ਰਿਡ ਇੰਨੇ ਹੀ ਮੈਚਾਂ ਵਿਚ 44 ਅੰਕਾਂ ਦੇ ਨਾਲ ਦੂਜੇ ਜਦਕਿ ਬਾਰਸੀਲੋਨਾ 50 ਅੰਕਾਂ ਦੇ ਨਾਲ ਚੋਟੀ 'ਤੇ ਹੈ।
ਵਨ ਡੇ ਰੈਂਕਿੰਗ 'ਚ ਭਾਰਤ ਪਛੜਿਆ, ਮਹਿੰਗਾ ਪਿਆ ਮੈਚ ਹਾਰਨਾ
NEXT STORY