ਨਵੀਂ ਦਿੱਲੀ— ਖੇਡ ਦੌਰਾਨ ਕਈ ਅਜਿਹੀਆਂ ਘਟਨਾਵਾਂ ਘੱਟ ਜਾਂਦੀਆਂ ਹਨ ਜਿਸਦਾ ਨਤੀਜਾ ਕਾਫੀ ਘਾਤਕ ਸਾਬਤ ਹੁੰਦਾ ਹੈ। ਜਦੋਂ ਦੋ ਟੀਮਾਂ ਵਿਚਾਲੇ ਮੈਚ ਚੱਲਦੇ ਹਨ ਤਾਂ ਦਰਸ਼ਕ ਆਪਣੀ-ਆਪਣੀ ਟੀਮ ਨੂੰ ਸਪੋਰਟ ਕਰਨ 'ਚ ਕੋਈ ਕਸਰ ਨਹੀਂ ਛੱਡਦੇ, ਪਰ ਇਸ ਦੌਰਾਨ ਕਈ ਵਾਰ ਉਹ ਆਪਸ 'ਚ ਭਿੜ ਵੀ ਜਾਂਦੇ ਹਨ। ਇੰਡੋਨੇਸ਼ੀਆ ਤੋਂ ਅਜਿਹੀ ਖਬਰ ਸਾਹਮਣੇ ਆਈ ਹੈ ਜਿੱਥੇ ਵਿਰੋਧੀ ਫੁੱਟਬਾਲ ਟੀਮ ਦਾ ਸਮਰਥਨ ਕਰਨ 'ਤੇ ਭੜਕੇ ਟੀਮ ਸਮਰਥਕਾਂ ਨੇ ਨੌਜਵਾਨ ਨੂੰ ਲੋਹੇ ਦੀ ਰਾਡ ਅਤੇ ਡੰਡਿਆਂ ਨਾਲ ਕੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ।
ਇਹ ਘਟਨਾ 23 ਸਤੰਬਰ ਨੂੰ ਘਟੀ। ਇਸ ਦਿਨ ਮੇਜਬਾਨ ਫੁੱਟਬਾਲ ਕਲੱਬ ਪੇਰਸਿਬ ਬਾਂਡੁੰਗ ਅਤੇ ਪੇਰਸਿਜਾ ਜਕਾਰਤਾ ਵਿਚਾਲੇ ਮੈਚ ਹੋਣਾ ਸੀ। ਇਨ੍ਹਾਂ ਦੋਵੇਂ ਕਲੱਬਾਂ ਨੂੰ ਇੰਡੀਨੇਸ਼ੀਆ ਦੀ ਸਿਖਰ ਪੇਸ਼ੇਵਰ ਲੀਗ 'ਚ ਇਕ-ਦੂਜੇ ਦਾ ਕੱਟੜ ਵਿਰੋਧੀ ਸਮਝਿਆ ਜਾਂਦਾ ਹੈ। ਸਿਰਫ 23 ਸਾਲ ਦਾ ਹਰਿਨਗਗਾ ਸਿਰਲਾ ਪੇਰਸਿਜਾ ਜਕਾਰਤਾ ਫੈਨਸ ਸੀ। ਸਿਰਲਾ ਦੀ ਬਾਂਡੁੰਗ ਸਮਰਥਕਾਂ ਨੇ ਬਾਂਡੁੰਗ ਸ਼ਹਿਰ ਦੇ ਮੁੱਖ ਸਟੇਡੀਅਮ ਦੇ ਬਾਹਰ ਰਾਡ ਅਤੇ ਡੱਡਿਆਂ ਨਾਲ ਉਸ ਦੀ ਕਾਫੀ ਕੁੱਟਮਾਰ ਕੀਤੀ, ਜਿਸ ਨਾਲ ਉਸ ਦੀ ਮੌਤ ਹੋ ਗਈ।

16 ਲੋਕ ਹੋਏ ਗ੍ਰਿਫਤਾਰ
ਬਾਂਡੁੰਗ ਸ਼ਹਿਰ ਰਾਜਧਾਨੀ ਜਕਾਰਤਾ ਤੋਂ ਲਗਭਗ 150 ਕਿਲੋਮੀਟਰ ਦੂਰ ਦੱਖਣੀ ਪੂਰਬੀ 'ਚ ਵਸਿਆ ਹੋਇਆ ਹੈ। ਜਕਾਰਤਾ ਪੁਲਸ ਨੇ ਹੁਣ ਤੱਕ ਇਸ ਮਾਮਲੇ 'ਚ ਲਗਭਗ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੁੱਟਬਾਲ ਦੇ ਅੰਕੜਿਆਂ ਦੇ ਵਿਸ਼ੇਸ਼ਕ ਅਕਮਲ ਮਰਹਾਲੀ ਦੇ ਮੁਤਾਬਕ ਸਾਲ 2012 ਤੋਂ ਲੈ ਕੇ ਹੁਣ ਤੱਕ 7ਵੀਂ ਵਾਰ ਅਜਿਹਾ ਮਾਮਲਾ ਸਾਹਮਣੇ ਆਇਆ ਜਦੋਂ ਦੋ ਕਲੱਬਾਂ ਦੇ ਸਮਰਥਕਾਂ ਵਿਚਾਲੇ ਸੰਘਰਸ਼ ਕਾਰਨ ਹੋਇਆ ਹੈ। ਜਦਕਿ ਸਾਲ 1994 ਤੋਂ ਲੈ ਕੇ ਹੁਣ ਤੱਕ ਸਿਰਲਾ 70ਵਾਂ ਇੰਡੋਨੇਸ਼ੀਆਈ ਫੁੱਟਬਾਲ ਫੈਨ ਹੈ ਜਿਸ ਦੀ ਮੌਤ ਮੈਚ ਨਾਲ ਜੁੜੀ ਹਿੱਸਾ ਕਾਰਨ ਹੋਈ ਹੈ।
ਇਰਾਕ ਤੇ ਬ੍ਰਾਜ਼ੀਲ ਖਿਲਾਫ ਨਹੀਂ ਖੇਡ ਸਕਣਗੇ ਸਟਾਰ ਫੁੱਟਬਾਲਰ ਮੇਸੀ
NEXT STORY