ਪੇਬਲ ਬੀਚ- ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਪੀ. ਜੀ. ਏ. ਟੂਰ 'ਚ ਪਹਿਲੀ ਬਾਰ 'ਹੋਲ ਇਨ ਵਨ' ਕਰਨ ਤੋਂ ਬਾਅਦ ਵੀ ਉਹ ਐਟੀ ਐਂਡ ਟੀ ਪੇਬਲ ਬੀਚ ਪ੍ਰੋ-ਐੱਮ ਟੂਰਨਾਮੈਂਟ 'ਚ ਐਤਵਾਰ ਨੂੰ ਕਟ ਹਾਸਲ ਕਰਨ 'ਚ ਅਸਫਲ ਰਹੇ। ਉਨ੍ਹਾਂ ਨੇ ਤੀਜੇ ਦੌਰ 'ਚ ਇਕ ਅੰਡਰ 70 ਦਾ ਕਾਰਡ ਖੇਡਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਹਿਲੇ ਤੇ ਦੂਜੇ ਦੌਰ 'ਚ 73 ਤੇ 71 ਦਾ ਕਾਰਡ ਖੇਡਿਆ ਸੀ। ਉਸ ਦਾ ਕੁੱਲ ਸਕੋਰ ਇਕ ਅੰਡਰ ਦਾ ਰਿਹਾ ਜਦਕਿ ਕਟ ਹਾਸਲ ਕਰਨ ਵਾਲੇ ਆਖਰੀ ਖਿਡਾਰੀ ਦਾ 54 ਹੋਲ ਦੇ ਖੇਡ ਤੋਂ ਬਾਅਦ ਤਿੰਨ ਅੰਡਰ ਸੀ।
ਲਾਹਿੜੀ ਨੇ ਕਿਸੇ ਵੱਡੇ ਟੂਰਨਾਮੈਂਟ 'ਚ ਦੂਜੀ ਬਾਰ ਹੋਲ ਇਨ ਵਨ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2012 'ਚ ਵੀ ਇਹ ਕਾਰਨਾਮਾ ਕੀਤਾ ਸੀ। ਟੂਰਨਾਮੈਂਟ 'ਚ ਹਿੱਸਾ ਲੈ ਰਹੇ ਹੋਰ ਭਾਰਤੀ ਖਿਡਾਰੀ ਅਰਜੁਨ ਅਟਵਾਲ (75, 67 ਤੇ 71) ਵੀ ਕਟ ਹਾਸਲ ਕਰਨ ਤੋਂ ਖੁੰਝ ਗਏ।
ਹਾਕੀ : ਬੈਲਜੀਅਮ ਨੇ ਭਾਰਤ ਨੂੰ 3-2 ਨਾਲ ਹਰਾਇਆ
NEXT STORY