ਸਪੋਰਸਟ ਡੈਸਕ— ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ, ਬੀ. ਐੱਮ ਰਾਹੁਲ ਭਾਰਦਵਾਜ ਅਤੇ ਸ਼ਿਖਾ ਗੌਤਮ ਨੇ ਆਪਣੇ ਆਪਣੇ ਸਿੰਗਲ ਮੁਕਾਬਲੇ ਜਿੱਤ ਕੇ ਵੀਰਵਾਰ ਨੂੰ ਇੱਥੇ ਬੈਲਜੀਅਮ ਇੰਟਰਨੈਸ਼ਨਲ ਚੈਲੇਂਜਰ ਦੇ ਦੂਜੇ ਦੌਰ 'ਚ ਦਾਖਲ ਕੀਤਾ। ਏਸ਼ੀਆਈ ਜੂਨੀਅਰ ਚੈਂਪੀਅਨ ਲਕਸ਼ ਨੇ ਡੇਨਮਾਰਕ ਦੇ ਰਾਸਮੁਸ ਮੇਸਰਸਮਿਟ ਨੂੰ 21-9, 21-7 ਤੋਂ ਹਰਾਇਆ ਜਦ ਕਿ ਰਾਹੁਲ ਨੇ ਵੀ ਡੈਨਮਾਰਕ ਦੇ ਡੇਵਿਡ ਕਿਮ ਨੂੰ ਪਹਿਲੇ ਦੌਰ ਦੇ ਮੁਕਾਬਲੇ 'ਚ 21-14,9-21,21-10 ਤੋਂ ਹਾਰ ਦਿੱਤੀ। ਸ਼ਿਖਾ ਨੇ ਈਰਾਨ ਦੀ ਸੋਰਾਇਆ ਅਗਹੇਈਹਾਜਿਆਘਾ ਨੂੰ ਮਹਿਲਾ ਸਿੰਗਲ ਦੇ ਪਹਿਲੇ ਦੌਰ 'ਚ 21-11,21-13 ਨਾਲ ਹਰਾਇਆ। ਤਨਵੀ ਲਾਡ, ਪ੍ਰਾਸ਼ੀ ਜੋਸ਼ੀ, ਸਿਧਾਰਥ ਠਾਕੁਰ ਸਿੰਗਲ ਮੁਕਾਬਲਿਆਂ ਦੀ ਹਾਰ ਦੇ ਨਾਲ ਟੂਰਨਾਮੈਂਟ 'ਚੋਂ ਬਾਹਰ ਹੋ ਗਏ।
ਮੈਚ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਆਂਦਰੇ ਰਸੇਲ, ਸਟ੍ਰੈਚਰ ’ਤੇ ਲਿਜਾਇਆ ਗਿਆ ਬਾਹਰ
NEXT STORY