ਅਲਮੇਰੇ (ਨੀਦਰਲੈਂਡ)- ਪਿਛਲੀ ਚੈਂਪੀਅਨ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਐਤਵਾਰ ਨੂੰ ਇੱਥੇ ਡੱਚ ਓਪਨ 2021 ਦੇ ਪੁਰਸ਼ ਸਿੰਗਲ ਫਾਈਨਲ ਵਿਚ ਸਿੰਗਾਪੁਰ ਦੇ ਲੋਹ ਕੀਨ ਯੂਓ ਤੋਂ ਹਾਰ ਗਏ। ਦੁਨੀਆ ਦੇ 25ਵੇਂ ਨੰਬਰ ਦੇ ਖਿਡਾਰੀ ਤੇ ਟੂਰਨਾਮੈਂਟ ਦੇ ਚੋਟੀ ਦੇ ਦਰਜਾ ਪ੍ਰਾਪਤ ਸੇਨ ਨੂੰ ਫਾਈਨਲ ਵਿਚ 41ਵੀਂ ਰੈਂਕਿੰਗ ਦੇ ਯੂਓ ਤੋਂ 36 ਮਿੰਟ ਵਿਚ 12-21, 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਫਾਈਨਲ ਵਿਚ ਪਹੁੰਚਣ ਦੇ ਦੌਰਾਨ ਉਨ੍ਹਾਂ ਨੇ ਕੈਨੇਡਾ ਦੇ ਜਿਯਾਓਡੋਂਗ ਸ਼ੇਂਗ, ਪੁਰਤਗਾਲ ਦੇ ਬਰਨੈਂਡੋ ਐਟਿਲਾਨੋ, ਸਿੰਗਾਪੁਰ ਦੇ ਜਿਯਾ ਹੇਂਗ ਟੇਹ ਤੇ ਬੈਲਜੀਅਮ ਦੇ ਜੂਲੀਅਨ ਕਾਰਾਗੀ ਨੂੰ ਹਰਾਇਆ।
ਇਹ ਖਬਰ ਪੜ੍ਹੋ- ਓਮਾਨ ਨੇ ਪਾਪੁਆ ਨਿਊ ਗਿਨੀ ਨੂੰ 10 ਵਿਕਟਾਂ ਨਾਲ ਹਰਾਇਆ
34 ਸਾਲਾ ਭਾਰਤੀ ਖਿਡਾਰੀ ਨੇ 2019 ਪੜਾਅ ਦੇ ਡੱਚ ਓਪਨ ਦਾ ਪੁਰਸ਼ ਸਿੰਗਲ ਖਿਤਾਬ ਜਿੱਤਿਆ ਸੀ ਤੇ ਉਹ ਇਸ ਸਾਲ ਚੋਟੀ ਦੇ ਦਰਜੇ 'ਤੇ ਸਨ। ਟੂਰਨਾਮੈਂਟ ਦਾ 2020 ਪੜਾਅ ਕੋਵਿਡ-19 ਮਹਾਮਾਰੀ ਦੇ ਕਾਰਨ ਰੱਦ ਕਰਨਾ ਪਿਆ ਸੀ। ਪੁਰਸ਼ ਸਿੰਗਲ ਵਿਚ ਹੋਰ ਭਾਰਤੀ ਪਹਿਲੇ ਦੌਰ ਵਿਚ ਹੀ ਬਾਹਰ ਹੋ ਗਏ ਸਨ। ਮਹਿਲਾ ਸਿੰਗਲ ਵਿਚ ਆਕਰਸ਼ੀ ਕਸ਼ਯਪ ਸੈਮੀਫਾਈਨਲ ਤੱਕ ਪਹੁੰਚਣ ਵਾਲੀ ਸਰਵਸ੍ਰੇਸ਼ਠ ਭਾਰਤੀ ਰਹੀ। ਉਹ ਸੈਮੀਫਾਈਨਲ ਵਿਚ ਇੰਗਲੈਂਡ ਦੀ ਚੋਟੀ ਦੀ ਦਰਜਾ ਪ੍ਰਾਪਤ ਅਬੀਗੇਲ ਹੋਲਡਨ ਤੋਂ 21-17, 21-9 ਨਾਲ ਹਾਰ ਗਈ।
ਇਹ ਖਬਰ ਪੜ੍ਹੋ-ਸਿਡਨੀ ਸਿਕਸਰਸ ਦੀ ਜਿੱਤ 'ਚ ਚਮਕੀ ਸ਼ੇਫਾਲੀ ਤੇ ਰਾਧਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਾਬਕਾ ਆਸਟ੍ਰੇਸੀਆਈ ਬੱਲੇਬਾਜ਼ ਦਾ ਦਾਅਵਾ-ਇਸ ਵਾਰ ਸਾਡੀ ਟੀਮ ਜਿੱਤ ਸਕਦੀ ਹੈ ਟੀ-20 ਵਿਸ਼ਵ ਕੱਪ
NEXT STORY