ਹੋਬਾਟਰ- ਮਹਿਲਾ ਬਿੱਗ ਬੈਸ਼ ਲੀਗ (ਡਬਲਯੂ. ਬੀ. ਬੀ. ਐੱਲ.) ਵਿਚ ਐਤਵਾਰ ਨੂੰ ਸਿਡਨੀ ਸਿਕਸਰਸ ਦੀ ਹੋਬਾਟਰ 'ਤੇ ਪੰਜ ਵਿਕਟਾਂ ਨਾਲ ਜਿੱਤ 'ਚ ਭਾਰਤੀ ਖਿਡਾਰੀਆਂ ਸ਼ੇਫਾਲੀ ਵਰਮਾ ਤੇ ਰਾਧਾ ਯਾਦਵ ਨੇ ਅਹਿਮ ਭੂਮਿਕਾ ਨਿਭਾਈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੋਬਾਟਰ ਨੇ 20 ਓਵਰਾਂ ਵਿਚ ਪੰਜ ਵਿਕਟਾਂ 'ਤੇ 129 ਦੌੜਾਂ ਬਣਾਈਆਂ, ਜਵਾਬ 'ਚ ਸਿਡਨੀ ਨੇ ਤਿੰਨ ਗੇਂਦਾਂ ਰਹਿੰਦੇ ਹੋਏ ਇਹ ਮੁਕਾਬਲਾ ਜਿੱਤ ਲਿਆ। ਸ਼ੇਫਾਲੀ ਨੂੰ ਉਸਦੇ ਪ੍ਰਦਰਸ਼ਨ ਦੇ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਇਸ ਵਿਚ ਹੋਬਾਟਰ ਦੇ ਲਈ ਰਿਚਾ ਘੋਸ਼ ਨੇ ਵੀ ਅਹਿਮ ਪਾਰੀ ਖੇਡੀ। ਹੋਬਾਟਰ ਇਕ ਸਮੇਂ 76 ਦੌੜਾਂ 'ਤੇ ਪੰਜ ਵਿਕਟਾਂ ਗੁਆ ਚੁੱਕੀ ਸੀ ਪਰ ਇਸ ਤੋਂ ਬਾਅਦ ਰਿਚਾ ਤੇ ਸਾਸ਼ਾ ਮੋਲੋਨੀ ਨੇ ਹੋਬਾਟਰ ਨੂੰ ਸੰਭਾਲਨਾ ਸ਼ੁਰੂ ਕੀਤਾ। ਜਦੋਂ ਇਹ ਜੋੜੀ 6ਵੇਂ ਵਿਕਟ ਦੇ ਲਈ 32 ਦੌੜਾਂ ਦੀ ਸਾਂਝੇਦਾਰੀ ਕਰ ਚੁੱਕੀ ਸੀ ਤਾਂ ਰਾਧਾ ਨੂੰ ਗੇਂਦ ਸੌਂਪੀ। ਉਨ੍ਹਾਂ ਨੇ ਆਪਣੀ ਕਪਤਾਨ ਨੂੰ ਨਿਰਾਸ਼ ਨਹੀਂ ਕੀਤਾ ਤੇ ਆਪਣੇ ਓਵਰ ਦੀ ਪਹਿਲੀਆਂ ਚਾਰ ਗੇਂਦਾਂ ਵਿਚ ਦੋਵਾਂ ਬੱਲੇਬਾਜ਼ਾਂ ਦੇ ਵਿਕਟ ਹਾਸਲ ਕੀਤੇ। ਉਨ੍ਹਾਂ ਨੇ ਚਾਰ ਓਵਰ ਵਿਚ 32 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।
ਇਹ ਖਬਰ ਪੜ੍ਹੋ- ਓਮਾਨ ਨੇ ਪਾਪੁਆ ਨਿਊ ਗਿਨੀ ਨੂੰ 10 ਵਿਕਟਾਂ ਨਾਲ ਹਰਾਇਆ
ਆਸਟਰੇਲੀਆ ਦੇ ਵਿਰੁੱਧ ਮਲਟੀ ਫਾਰਮਟ ਸੀਰੀਜ਼ ਵਿਚ ਅਸਫਲ ਰਹਿਣ ਵਾਲੀ ਸ਼ੇਫਾਲੀ ਦਾ ਬੱਲਾ ਐਤਵਾਰ ਨੂੰ ਖੂਬ ਬੋਲਿਆ। 14 ਦੌੜਾਂ ਦੇ ਅੰਦਰ ਦੋ ਵਿਕਟਾਂ ਗਵਾਉਣ ਤੋਂ ਬਾਅਦ ਸਿਡਨੀ ਮੁਸ਼ਕਿਲ ਵਿਚ ਸੀ ਪਰ ਸ਼ੇਫਾਲੀ ਨੇ ਇਕ ਪਾਸਾ ਸੰਭਾਲ ਰੱਖਿਆ ਸੀ। ਉਨ੍ਹਾਂ ਨੇ ਤੀਜੇ ਵਿਕਟ ਦੇ ਲਈ ਕਪਤਾਨ ਐਲਿਸ ਪੈਰੀ ਦੇ ਨਾਲ 63 ਦੌੜਾਂ ਦੀ ਅਹਿਮ ਸਾਂਝੇਦਾਰੀ ਕਰਕੇ ਸਿਡਨੀ ਨੂੰ ਮੁਸ਼ਕਿਲ 'ਚੋਂ ਕੱਢਿਆ। ਪੇਰੀ ਦੇ ਆਊਟ ਹੋਣ ਤੋਂ ਬਾਅਦ ਸ਼ੇਫਾਲੀ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। 50 ਗੇਂਦਾਂ ਵਿਚ 57 ਦੌੜਾਂ ਦੀ ਪਾਰੀ ਵਿਚ ਉਨ੍ਹਾਂ ਨੇ 6 ਚੌਕੇ ਲਗਾਏ। ਸਿਡਨੀ ਨੇ 19.3 ਓਵਰਾਂ ਵਿਚ ਇਹ ਟੀਚਾ ਹਾਸਲ ਕਰ ਲਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਓਮਾਨ ਨੇ ਪਾਪੁਆ ਨਿਊ ਗਿਨੀ ਨੂੰ 10 ਵਿਕਟਾਂ ਨਾਲ ਹਰਾਇਆ
NEXT STORY