ਬੈਂਕਾਕ– ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਥਾਈਲੈਂਡ ਓਪਨ ਦੇ ਪਹਿਲੇ ਦੌਰ ਵਿਚੋਂ ਬਾਹਰ ਹੋ ਗਿਆ ਹੈ ਜਦਕਿ ਆਕਰਸ਼ੀ ਕਸ਼ਯਪ ਤੇ ਉਨਤੀ ਹੁੱਡਾ ਇਸ ਸੁਪਰ 500 ਟੂਰਨਾਮੈਂਟ ਵਿਚ ਸਖਤ ਮੁਕਾਬਲੇ ਜਿੱਤ ਕੇ ਅਗਲੇ ਦੌਰ ਵਿਚ ਪਹੁੰਚ ਗਏ।
ਸੇਨ ਨੂੰ ਆਇਰਲੈਂਡ ਦੇ ਐੱਨ. ਏਂਗੁਯੇਨ ਨੇ ਇਕ ਘੰਟਾ 20 ਮਿੰਟ ਤੱਕ ਚੱਲੇ ਮੈਚ ਵਿਚ 18-21, 21-9, 17-21 ਨਾਲ ਹਰਾਇਆ। ਪਹਿਲਾ ਸੈੱਟ ਹਾਰ ਜਾਣ ਤੋਂ ਬਾਅਦ ਸੇਨ ਨੇ ਦੂਜੇ ਸੈੱਟ ਵਿਚ ਲੈਅ ਹਾਸਲ ਕਰ ਲਈ ਸੀ ਪਰ ਫੈਸਲਾਕੁੰਨ ਸੈੱਟ ਵਿਚ ਏਂਗੁਏਨ ਨੇ ਉਸ ਨੂੰ ਉੱਭਰਨ ਦਾ ਮੌਕਾ ਹੀ ਨਹੀਂ ਦਿੱਤਾ।
ਪ੍ਰਿਆਂਸ਼ੂ ਰਾਜਾਵਤ ਵੀ ਪਹਿਲੇ ਦੌਰ ਵਿਚੋਂ ਬਾਹਰ ਹੋ ਗਿਆ, ਜਿਸ ਨੂੰ ਇੰਡੋਨੇਸ਼ੀਆ ਦੇ ਅਲਪੀ ਫਰਹਾਨ ਨੇ 21-13, 17-21, 21-16 ਨਾਲ ਹਰਾਇਆ।
ਮਹਿਲਾ ਸਿੰਗਲਜ਼ ਵਿਚ ਆਕਰਸ਼ੀ ਨੇ ਜਾਪਾਨ ਦੀ ਕੋਆਰੂ ਸੁਗਿਆਮਾ ਨੂੰ 21-16, 20-22, 22-20 ਨਾਲ ਹਰਾਇਆ। ਉਨਤੀ ਨੇ ਥਾਈਲੈਂਡ ਦੀ ਥਾਮੋਂਵਾਨ ਐੱਨ. ਨੂੰ 21-14, 18-21, 23-21 ਨਾਲ ਹਰਾਇਆ। ਰਕਸ਼ਿਤਾ ਸ਼੍ਰੀ ਸੰਤੋਸ਼ ਰਾਮਰਾਜ ਪਹਿਲੇ ਦੌਰ ਵਿਚ ਸਿੰਗਾਪੁਰ ਦੀ ਯਿਓ ਜਿਆ ਮਿਨ ਹੱਥੋਂ 18-21, 7-21 ਨਾਲ ਹਾਰ ਗਈ।
ਵੱਡਾ ਝਟਕਾ! ਧਾਕੜ ਓਪਨਰ ਪੂਰੇ IPL 'ਚੋਂ ਹੋਇਆ ਬਾਹਰ, ਟੀਮ ਵਲੋਂ ਰਿਪਲੇਸਮੈਂਟ ਦਾ ਐਲਾਨ
NEXT STORY