ਮੈਲਬੋਰਨ– ਆਸਟਰੇਲੀਆ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਕਿਹਾ ਕਿ ਭਾਰਤ ਹੱਥੋਂ ਟੈਸਟ ਸੀਰੀਜ਼ ਵਿਚ ਮਿਲੀ ਹਾਰ ਤੋਂ ਬਾਅਦ ਪਿਛਲੇ 2 ਸਾਲ ਵਿਚ ਉਸਦੇ ਤੇਜ਼ ਗੇਂਦਬਾਜ਼ਾਂ ਨੇ ਕਾਫੀ ਸੁਧਾਰ ਕੀਤਾ ਹੈ ਤੇ ਉਹ ਆਗਾਮੀ ਸੀਰੀਜ਼ ਵਿਚ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਵਿਰੁੱਧ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਦੇਖਣ ਨੂੰ ਬੇਕਰਾਰ ਹੈ। ਭਾਰਤ ਨੇ 2018-19 ਵਿਚ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਉਸਦੀ ਧਰਤੀ 'ਤੇ ਪਹਿਲੀ ਵਾਰ ਟੈਸਟ ਸੀਰੀਜ਼ ਵਿਚ ਜਿੱਤ ਹਾਸਲ ਕੀਤੀ ਸੀ। ਦੋਵੇਂ ਟੀਮਾਂ ਹੁਣ ਫਿਰ ਆਸਟਰੇਲੀਆਈ ਧਰਤੀ 'ਤੇ ਖੇਡਣ ਨੂੰ ਤਿਆਰ ਹਨ।

ਲੈਂਗਰ ਨੇ ਕਿਹਾ ਕਿ ਜੇਕਰ ਮੈਂ ਉਸ ਸਮੇਂ (2018-19) ਦੀ ਗੱਲ ਕਰਾਂ ਤਾਂ ਅਸੀਂ ਪਰਥ ਟੈਸਟ ਮੈਚ ਜਿੱਤਣ ਤੋਂ ਬਾਅਦ ਐੱਮ. ਸੀ. ਜੀ. 'ਚ ਟਾਸ ਹਾਰ ਗਏ ਸੀ ਤੇ ਮੈਂ ਟੈਸਟ ਕ੍ਰਿਕਟ 'ਚ ਸ਼ਾਇਦ ਸਪਾਟ ਵਿਕਟ ਦੇਖੇ ਹਨ। ਉਸ 'ਚ ਅਸੀਂ ਟਾਸ ਹਾਰ ਗਏ ਤੇ ਫਿਰ ਸਾਨੂੰ ਐੱਸ. ਸੀ. ਜੀ. 'ਚ ਅਗਲਾ ਮੈਚ ਵੀ ਸਪਾਟ ਪਿੱਚ 'ਤੇ ਖੇਡਣਾ ਪਿਆ। ਕੋਈ ਬਹਾਨਾ ਨਹੀਂ ਬਣਾ ਰਿਹਾ ਪਰ ਉਦੋਂ ਬਹੁਤ ਮੁਸ਼ਕਿਲ ਸੀ।
ਸ਼ਾਰਟ ਪਿਚ ਗੇਂਦਾਂ ਤੋਂ ਡਰ ਨਹੀਂ ਲੱਗਦਾ : ਸਮਿਥ
NEXT STORY