ਬ੍ਰਿਸਟਲ— ਸ਼੍ਰੀਲੰਕਾ ਦੀ ਚਮਾਰੀ ਅਟਾਪਟ੍ਰਟ੍ਰ 'ਚ ਮਹਿਲਾ ਇਕ ਰੋਜਾ ਕੌਮਾਂਤਰੀ ਕ੍ਰਿਕਟ ਮੈਚ 'ਚ ਵੀਰਵਾਰ ਨੂੰ ਵੱਡਾ ਸਕੋਰ ਬਣਾਇਆ ਪਰ ਆਸਟਰੇਲੀਆਈ ਕਪਤਾਨ ਮੇਗ ਲੈਨਿੰਗ ਨੇ ਨਾਬਾਦ ਸੈਂਕੜਾ ਲਗਾ ਕੇ ਇਹ ਤਨ ਬੌਨਾ ਬਣਾ ਦਿੱਤਾ ਅਤੇ ਆਪਣੀ ਟੀਮ ਨੂੰ ਆਈ. ਸੀ. ਸੀ. ਵਿਸ਼ਵ ਕੁੱ 'ਚ ਆਸਾਨ ਜਿੱਤ ਦਿਵਾਈ।
ਚਮਾਰੀ ਨੇ ਨਾਬਾਦ 178 ਦੌੜਾਂ ਬਣਾਈਆਂ ਜਿਸ ਦੇ ਲਈ ਉਸ ਨੇ 143 ਗੇਂਦਾਂ ਦਾ ਸਾਹਮਣਾ ਕਰਦੇ ਹੋਏ 22 ਚੌਕੇ ਅਤੇ 6 ਛੱਕੇ ਲਗਾਏ। ਇਸ ਦੇ ਨਾਲ ਹੀ ਆਸਟਰੇਲੀਆ ਦੀ ਬੈਲਿੰਡਾ ਕਲਾਰਕ (ਨਾਬਾਦ 229) ਅਤੇ ਭਾਰਤ ਦੀ ਦੀਪਤੀ ਸ਼ਰਮਾ (188) ਤੋਂ ਬਾਅਦ ਮਹਿਲਾ ਇਕ ਰੋਜਾ ਮੈਚਾਂ 'ਚ ਤੀਜੀ ਵੱਡੀ ਨਿੱਜੀ ਪਾਰੀ ਹੈ। ਚਮਾਰੀ ਦੇ ਇਸ ਯਤਨ ਦੇ ਬਾਵਜੂਦ ਸ਼੍ਰੀਲੰਕਾ ਦੀ ਟੀਮ 9 ਵਿਕਟਾਂ 'ਤੇ 257 ਦੌੜਾਂ ਹੀ ਬਣਾ ਸਕੀ। ਉਸ ਤੋਂ ਬਾਅਦ ਦੂਜਾ ਵੱਡਾ ਸਕੋਰ 24 ਦੌੜਾਂ ਦਾ ਸੀ ਜੋਂ ਸ਼ਸ਼ੀਕਲਾ ਸ਼੍ਰੀਨਰਧਨੇ ਨੇ ਬਣਾਇਆ। ਆਸਟਰੇਲੀਆ ਵਲੋਂ ਨਿਕੋਲ ਬੋਟਲਰ, ਕ੍ਰਿਸਟੀਮ ਬੀਮਸ ਅਤੇ ਐਲੀਸ ਪੈਰੀ ਨੇ 2-2 ਵਿਕਟਾਂ ਹਾਸਲ ਕੀਤੀਆਂ। ਆਸਟਰੇਲੀਆ ਨੇ 43.5 ਓਵਰ 'ਚ 2 ਬੱਲੇਬਾਜ਼ ਨਿਕੋਲ ਬੋਲਟਨ (60) ਦੇ ਨਾਲ ਦੂਜੇ ਵਿਕਟ ਲਈ 133 ਦੌੜਾਂ ਅਤੇ ਐਲੀਸ ਪੈਰੀ (ਨਾਬਾਦ 39) ਦੇ ਨਾਲ ਤੀਜੇ ਵਿਕਟ ਲਈ 124 ਦੌੜਾਂ ਦੀ ਦੋ ਵੱਡੀਆਂ ਸਾਂਝੇਦਾਰੀਆਂ ਕੀਤੀਆਂ। ਲੈਨਿੰਗ ਨੇ ਆਪਣੇ ਕਰੀਅਰ ਦਾ 11ਵਾਂ ਸੈਂਕੜਾ ਪੂਰਾ ਕੀਤਾ ਅਤੇ ਆਪਣੀ ਬਿਹਤਰੀਨ ਪਾਰੀ ਵੀ ਖੇਡੀ। ਉਸ ਨੇ ਆਪਣੀ ਨਾਬਾਦ ਪਾਰੀ 'ਚ 135 ਗੇਂਦਾਂ ਦਾ ਸਾਹਮਣਾ ਕਰਦੇ ਹੋਏ 19 ਚੌਕੇ ਅਤੇ ਇਕ ਛੱਕਾ ਲਗਾਇਆ। ਲੈਨਿੰਗ ਨੇ ਜੇਤੂ ਛੱਕਾ ਲਗਾ ਕੇ ਆਪਣਾ ਸਕੋਰ 150 ਦੌੜਾਂ ਦੀ ਪਾਰੀ ਵੀ ਪਹੁੰਚਾ ਦਿੱਤਾ। ਆਸਟਰੇਲੀਆ ਦੀ ਇਹ ਲਗਾਤਾਰ ਦੂਜੀ ਜਿੱਤ ਹੈ ਜਿਸ 'ਚ ਉਸ ਦੇ ਚਾਰ ਅੰਕ ਹੋ ਗਏ ਹਨ। ਇਸ ਦੇ ਨਾਲ ਹੀ ਆਸਟਰੇਲੀਆ ਟੀਮ ਅੰਕ ਤਾਲਿਕਾ 'ਚ ਤੀਜੇ ਸਥਾਨ 'ਤੇ ਪਹੁੰਚ ਗਈ ਹੈ।ਸ਼੍ਰੀਲੰਕਾ ਦੀ ਇਹ ਲਗਾਤਾਰ ਦੂਜੀ ਹਾਰ ਹੈ।
Mcc ਵਿਸ਼ਵ ਕ੍ਰਿਕਟ ਕਮੇਟੀ ਦੀ ਬੈਠਕ 'ਚ ਹਿੱਸਾ ਲੈਣਗੇ ਗਾਂਗੁਲੀ
NEXT STORY