ਲੁਸਾਨੇ : ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਲੁਸਾਨੇ ਡਾਇਮੰਡ ਲੀਗ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। ਇਸ ਰੋਮਾਂਚਕ ਮੁਕਾਬਲੇ ਵਿੱਚ ਨੀਰਜ ਚੋਪੜਾ ਬਹੁਤ ਹੀ ਮਾਮੂਲੀ ਫਰਕ (ਮਹਿਜ਼ 0.09 ਸੈਂਟੀਮੀਟਰ) ਨਾਲ ਪਹਿਲੇ ਸਥਾਨ 'ਤੇ ਆਉਣ ਤੋਂ ਖੁੰਝ ਗਏ। ਸ਼੍ਰੀਲੰਕਾ ਦੇ ਜੈਵਲਿਨ ਸਟਾਰ ਰੁਮੇਸ਼ ਥਰੰਗਾ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਆਪਣੇ ਨਾਂ ਕੀਤਾ।
ਇਸ ਈਵੈਂਟ ਵਿੱਚ ਨੀਰਜ ਚੋਪੜਾ ਨੇ ਦੂਜੇ ਰਾਊਂਡ ਵਿੱਚ 88.05 ਮੀਟਰ ਦਾ ਥ੍ਰੋਅ ਸੁੱਟਿਆ, ਜੋ ਕਿ ਇਸ ਸੀਜ਼ਨ ਵਿੱਚ ਉਨ੍ਹਾਂ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ (ਸੀਜ਼ਨ ਬੈਸਟ) ਹੈ. ਦੂਜੇ ਪਾਸੇ, ਸ਼੍ਰੀਲੰਕਾ ਦੇ ਰੁਮੇਸ਼ ਥਰੰਗਾ ਨੇ ਤੀਜੇ ਰਾਊਂਡ ਵਿੱਚ 88.14 ਮੀਟਰ ਦਾ ਥ੍ਰੋਅ ਸੁੱਟ ਕੇ ਪਹਿਲਾ ਸਥਾਨ ਪੱਕਾ ਕਰ ਲਿਆ। ਇਸ ਮੁਕਾਬਲੇ ਵਿੱਚ ਗ੍ਰੇਨੇਡਾ ਦੇ ਪੀਟਰ ਐਂਡਰਸਨ ਨੇ 86.69 ਮੀਟਰ ਦਾ ਥ੍ਰੋਅ ਸੁੱਟ ਕੇ ਤੀਜਾ ਸਥਾਨ ਹਾਸਲ ਕੀਤਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨੀਰਜ ਚੋਪੜਾ ਨੇ ਕਾਮਨਵੈਲਥ ਗੇਮਜ਼ 2026 ਵਿੱਚ ਵੀ 85.83 ਮੀਟਰ ਦੇ ਥ੍ਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ ਸੀ।
ਨੀਰਜ ਚੋਪੜਾ ਹੁਣ 27 ਅਗਸਤ ਨੂੰ ਸਵਿਟਜ਼ਰਲੈਂਡ ਦੇ ਜ਼ਿਊਰਿਖ ਵਿੱਚ ਹੋਣ ਵਾਲੇ ਅਗਲੇ ਡਾਇਮੰਡ ਲੀਗ ਈਵੈਂਟ ਵਿੱਚ ਹਿੱਸਾ ਲੈਣਗੇ. ਜੇਕਰ ਉਹ ਉੱਥੇ ਵਧੀਆ ਪ੍ਰਦਰਸ਼ਨ ਕਰਦੇ ਹਨ, ਤਾਂ ਉਹ 4 ਅਤੇ 5 ਸਤੰਬਰ ਨੂੰ ਬ੍ਰਸੇਲਜ਼ (ਬੈਲਜੀਅਮ) ਵਿੱਚ ਹੋਣ ਵਾਲੇ ਡਾਇਮੰਡ ਲੀਗ ਫਾਈਨਲ ਲਈ ਕੁਆਲੀਫਾਈ ਕਰ ਜਾਣਗੇ, ਜਿੱਥੇ ਸਿਰਫ਼ 6 ਐਥਲੀਟ ਹੀ ਪਹੁੰਚ ਸਕਣਗੇ। ਫਿਲਹਾਲ ਦੋਹਾ ਅਤੇ ਲੁਸਾਨੇ ਲੀਗ ਤੋਂ ਬਾਅਦ 12 ਅੰਕਾਂ ਨਾਲ ਨੀਰਜ ਚੋਪੜਾ ਅੰਕ ਤਾਲਿਕਾ ਵਿੱਚ 5ਵੇਂ ਸਥਾਨ 'ਤੇ ਬਣੇ ਹੋਏ ਹਨ।
ਇਸ T20 ਲੀਗ 'ਤੇ ਅਚਾਨਕ ਲੱਗੀ ਰੋਕ, ਬੋਰਡ ਨੇ ਲਿਆ ਵੱਡਾ ਫੈਸਲਾ
NEXT STORY