ਨਵੀਂ ਦਿੱਲੀ- ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਪ੍ਰਮੁੱਖ ਵੀ. ਵੀ. ਐੱਸ ਲਕਸ਼ਮਣ ਦਾ ਮੰਨਣਾ ਹੈ ਕਿ ਭਾਰਤੀ ਅੰਡਰ-19 ਟੀਮ ਦੀ ਏਸ਼ੀਆਈ ਕੱਪ 'ਚ ਖ਼ਿਤਾਬੀ ਜਿੱਤ ਸ਼ਲਾਘਾਯੋਗ ਹੈ ਕਿਉਂਕਿ ਟੂਰਨਾਮੈਂਟ ਤੋਂ ਪਹਿਲਾ ਖ਼ਰਾਬ ਮੌਸਮ ਕਾਰਨ ਖਿਡਾਰੀਆਂ ਦੀ ਤਿਆਰੀ ਪ੍ਰਭਾਵਿਤ ਹੋਣ ਦੇ ਬਾਵਜੂਦ ਇਹ ਜਿੱਤ ਮਿਲੀ।
ਇਹ ਵੀ ਪੜ੍ਹੋ : ਰੋਹਿਤ ਵਨ ਡੇ ਸੀਰੀਜ਼ ਤੋਂ ਬਾਹਰ, ਰਾਹੁਲ ਕਪਤਾਨ ਤਾਂ ਬੁਮਰਾਹ ਉਪ ਕਪਤਾਨ ਬਣੇ
ਭਾਰਤ ਨੇ ਉਪ ਮਹਾਦੀਪ ਦੇ ਉਮਰ ਵਰਗ ਦੇ ਚੋਟੀ ਦੇ ਟੂਰਨਾਮੈਂਟ 'ਚ ਇਕ ਵਾਰ ਫਿਰ ਆਪਣੀ ਸ਼੍ਰੇਸਠਤਾ ਸਾਬਤ ਕਰਦੇ ਹੋਏ ਸ਼ੁੱਕਰਵਾਰ ਨੂੰ ਦੁਬਈ 'ਚ ਮੀਂਹ ਨਾਲ ਪ੍ਰਭਾਵਿਤ ਖ਼ਿਤਾਬੀ ਮੁਕਾਬਲੇ 'ਚ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾ ਕੇ ਰਿਕਾਰਡ ਅੱਠਵੀਂ ਵਾਰ ਖ਼ਿਤਾਬ ਜਿੱਤਿਆ। ਲਕਸ਼ਮਣ ਨੇ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਤੋਂ ਪਹਿਲਾਂ ਇਸ ਨਤੀਜੇ ਨੂੰ ਮਨੋਬਲ ਵਧਾਉਣ ਵਾਲੀ ਆਦਰਸ਼ ਜਿੱਤ ਕਰਾਰ ਦਿੱਤਾ। ਅੰਡਰ-19 ਵਿਸ਼ਵ ਕੱਪ ਵੈਸਟਇੰਡੀਜ਼ 'ਚ 14 ਜਨਵਰੀ ਤੋਂ ਪੰਜ ਫਰਵਰੀ ਤਕ ਖੇਡਿਆ ਜਾਵੇਗਾ।
ਲਕਸ਼ਮਣ ਨੇ ਕਿਹਾ, 'ਭਾਰਤੀ ਅੰਡਰ-19 ਟੀਮ ਨੂੰ ਏਸ਼ੀਆਈ ਕੱਪ ਅੰਡਰ-19 ਖ਼ਿਤਾਬ ਜਿੱਤਣ ਲਈ ਵਧਾਈ। ਉਨ੍ਹਾਂ ਦੀ ਤਿਆਰੀ ਮੌਸਮ ਨਾਲ ਪ੍ਰਭਾਵਿਤ ਰਹੀ ਤੇ ਨਾਲ ਹੀ ਹੋਰ ਸਮੱਸਿਆਵਾਂ ਵੀ ਸਨ ਪਰ ਇਹ ਦੇਖ ਕੇ ਚੰਗਾ ਲੱਗਾ ਕਿ ਹਰੇਕ ਮੈਚ ਦੇ ਨਾਲ ਉਹ ਬਿਹਤਰ ਹੁੰਦੇ ਗਏ।'
ਜ਼ਿਕਰਯੋਗ ਹੈ ਕਿ ਦੁਬਈ ਦੇ ਮੈਦਾਨ 'ਤੇ ਟੀਮ ਇੰਡੀਆ ਨੇ ਅੰਡਰ-19 ਏਸ਼ੀਆ ਕੱਪ ਦਾ ਫ਼ਾਈਨਲ ਆਪਣੇ ਨਾਂ ਕਰ ਲਿਆ। ਸ਼੍ਰੀਲੰਕਾ ਦੇ ਖ਼ਿਲਾਫ਼ ਖੇਡੇ ਗਏ ਫ਼ਾਈਨਲ ਮੁਕਾਬਲੇ 'ਚ ਟੀਮ ਇੰਡੀਆ ਨੂੰ ਮੀਂਹ ਕਾਰਨ 102 ਦੌੜਾਂ ਦਾ ਟੀਚਾ ਮਿਲਿਆ ਸੀ ਜਿਸ ਨੂੰ ਉਨ੍ਹਾਂ ਨੇ ਓਪਨਰ ਹਰਨੂਰ ਸਿੰਘ ਦਾ ਵਿਕਟ ਗੁਆ ਕੇ ਆਸਾਨੀ ਨਾਲ ਹਾਸਲ ਕਰ ਲਿਆ।
ਇਹ ਵੀ ਪੜ੍ਹੋ : SA vs IND : ਸੈਂਚੂਰੀਅਨ ਟੈਸਟ 'ਚ ਜਿੱਤ ਦੇ ਬਾਵਜੂਦ ਭਾਰਤੀ ਟੀਮ 'ਤੇ ਲੱਗਾ ਜੁਰਮਾਨਾ
ਇਸ ਤੋਂ ਪਹਿਲਾਂ ਸ਼੍ਰੀਲੰਕਾਈ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਓਪਨਰ ਚਾਮਿੰਦੂ ਤੇ ਡੇਨੀਅਲ ਟੀਮ ਨੂੰ ਚੰਗੀ ਸ਼ੁਰੂਆਤ ਨਹੀਂ ਦੇ ਸਕੇ। ਚਾਮਿੰਦੂ ਨੇ 2 ਤਾਂ ਡੇਨੀਅਲ ਨੇ 6 ਦੌੜਾਂ ਬਣਾਈਆਂ। ਜਦਕਿ ਵਿਕਟਕੀਪਰ ਬੰਡਾਰਾ ਸਿਰਫ 9 ਦੌੜਾਂ ਬਣਾ ਸਕੇ। 31 ਦੌੜਾਂ 'ਤੇ 3 ਵਿਕਟਾਂ ਡਿੱਗਣ ਦੇ ਬਾਅਦ ਸ਼੍ਰੀਲੰਕਾਈ ਬੱਲੇਬਾਜ਼ ਦਬਾਅ 'ਚ ਆ ਗਏ। ਸ਼੍ਰੀਲੰਕਾਈ ਮੱਧ ਕ੍ਰਮ ਤਾਂ ਪੂਰੀ ਤਰ੍ਹਾਂ ਭਾਰਤੀ ਗੇਂਦਬਾਜ਼ਾਂ ਦੇ ਅੱਗੇ ਨਤਮਸਤਕ ਹੁੰਦਾ ਦਿਖਾਈ ਦਿੱਤਾ। ਰਾਜਪਕਸ਼ੇ ਨੇ 14, ਪਵਨ ਨੇ 4, ਰਾਨੁਦਾ ਨੇ 7 ਤਾਂ ਕਪਤਾਨ ਵੇਲਲੇਜ ਨੇ ਸਿਰਫ਼ 9 ਦੌੜਾਂ ਬਣਾਈਆਂ।
ਅੰਤ 'ਚ ਡਿਸਿਲਵਾ ਨੇ 15, ਰੋਡਰਿਗੋ ਨੇ ਅਜੇਤੂ 19 ਤਾਂ ਪਾਥੀਰਾਨਾ ਨੇ 14 ਦੌੜਾਂ ਬਣਾ ਕੇ ਸ਼੍ਰੀਲੰਕਾਈ ਟੀਮ ਨੂੰ 100 ਦੌੜਾਂ ਤੋਂ ਜ਼ਿਆਦਾ ਸਕੋਰ ਬਣਾਉਣ 'ਚ ਮਦਦ ਕੀਤੀ ਪਰ ਉਦੋ ਅਚਾਨਕ ਮੀਂਹ ਪੈਣ ਲੱਗਾ। ਅੰਤ 'ਚ ਡੀ. ਐੱਲ. ਐੱਸ. ਮੈਥਡ ਮੁਤਾਬਕ ਭਾਰਤੀ ਟੀਮ ਨੂੰ 38 ਓਵਰਾਂ 'ਚ 99 ਦੌੜਾਂ ਬਣਾਉਣ ਦਾ ਟੀਚਾ ਮਿਲਿਆ। ਟੀਮ ਇੰਡੀਆ ਖੇਡਣ ਆਈ ਤਾਂ ਇਕ ਵਾਰ ਫਿਰ ਮੀਂਹ ਨੇ ਅੜਿੱਕਾ ਪਾਇਆ। ਅੰਤ 'ਚ 102 ਦੌੜਾਂ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਨੇ ਰਘੂਵੰਸ਼ੀ ਤੇ ਸ਼ੇਖ ਰਸ਼ੀਨ ਦੀਆਂ ਪਾਰੀਆਂ ਦੀ ਬਦੌਲਤ ਜਿੱਤ ਹਾਸਲ ਕਰ ਲਈ।
ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਓਪਨਰ ਹਰਨੂਰ ਸਿੰਘ ਸਿਰਫ਼ ਪੰਜ ਦੌੜਾਂ ਬਣਾ ਕੇ ਸ਼੍ਰੀਲੰਕਾਈ ਗੇਂਦਬਾਜ਼ ਰੋਡਰਿਗੋ ਦੀ ਗੇਂਦ 'ਤੇ ਐੱਲ. ਬੀ. ਡਬਲਯੂ. ਆਊਟ ਹੋ ਗਏ। ਇਸ ਤੋਂ ਬਾਅਦ ਰਘੂਵੰਸ਼ੀ ਤੇ ਰਸ਼ੀਦ ਨੇ ਮਜ਼ਬੂਤ ਸਾਂਝੇਦਾਰੀ ਅੱਗੇ ਵਧਾਈ। ਸ਼੍ਰੀਲੰਕਾਈ ਗੇਂਦਬਾਜ਼ਾਂ ਨੇ ਕਾਫ਼ੀ ਕੋਸ਼ਿਸ਼ ਕੀਤੀ ਪਰ ਟੀਮ ਇੰਡੀਆ ਦੇ ਬੱਲੇਬਾਜ਼ਾਂ ਨੇ ਉਨ੍ਹਾਂ ਦੀ ਇਕ ਨਾ ਚੱਲਣ ਦਿੱਤੀ ਤੇ ਇਤਿਹਾਸਕ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : ਅੰਡਰ-16 ਵਿਜੇ ਮਰਚੈਂਟ ਟਰਾਫ਼ੀ ਕੋਰੋਨਾ ਦੇ ਕਾਰਨ ਮੁਲਤਵੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇੰਗਲੈਂਡ ਤੇ ਆਇਰਲੈਂਡ ਖ਼ਿਲਾਫ਼ ਵੈਸਟਇੰਡੀਜ਼ ਟੀਮ ਦਾ ਐਲਾਨ, ਪੋਲਾਰਡ ਦੀ ਹੋਈ ਵਾਪਸੀ
NEXT STORY