ਸਪੋਰਟਸ ਡੈਸਕ— ਲਿਏਂਡਰ ਪੇਸ ਨੇ ਪਾਕਿਸਤਾਨ ਖਿਲਾਫ ਨਬੰਵਰ ਦੇ ਆਖਰ 'ਚ ਖੇਡੇ ਜਾਣ ਵਾਲੇ ਡੇਵਿਸ ਕੱਪ ਮੁਕਾਬਲੇ ਲਈ ਆਪਣੇ ਆਪ ਨੂੰ ਉਪਲੱਬਧ ਦੱਸਿਆ ਹੈ ਜਿਸਦੇ ਨਾਲ ਗੈਰ ਖਿਡਾਰੀ ਕਪਤਾਨ ਮਹੇਸ਼ ਰਾਜਾ ਅਤੇ ਕੁਝ ਹੋਰ ਵੱਡੇ ਖਿਡਾਰੀਆਂ ਦੀ ਗੈਰਹਾਜ਼ਰੀ 'ਚ ਇਸ ਦਿੱਗਜ ਟੈਨਿਸ ਖਿਡਾਰੀ ਦੀ ਚੋਣ ਲਗਭਗ ਤੈਅ ਹੈ। ਰਾਜਾ ਅਤੇ ਦੂਜੇ ਖਿਡਾਰੀ ਸੁਰੱਖਿਆ ਸਬੰਧੀ ਚਿੰਤਾਵਾਂ ਦੇ ਕਾਰਨ ਪਾਕਿਸਤਾਨ ਜਾਣ ਤੋਂ ਮਨ੍ਹਾ ਕਰ ਦਿੱਤਾ, ਜਿਸ ਦੇ ਨਾਲ ਪੇਸ ਅਪ੍ਰੈਲ 2018 ਤੋਂ ਬਾਅਦ ਪਹਿਲੀ ਵਾਰ ਭਾਰਤੀ ਡੇਵਿਸ ਕੱਪ ਟੀਮ ਨਾਲ ਜੁੜ ਸਕਦੇ ਹਨ। ਆਲ ਇੰਡੀਆ ਟੈਨਿਸ ਐਸੋਸੀਏਸ਼ਨ (ਏ.ਆਈ. ਟੀ. ਏ) ਨੇ ਹਾਲ ਹੀ 'ਚ ਖਿਡਾਰੀਆਂ ਦੇ ਵੀਜ਼ਾ ਪ੍ਰਕੀਰੀਆ ਸ਼ੁਰੂ ਕੀਤੀ ਹੈ।
ਏ. ਆਈ. ਟੀ. ਏ. ਹਾਲਾਂਕਿ ਹੁਣ ਵੀ ਇਸ ਮੁਕਾਬਲੇ ਨੂੰ ਨਿਰਪੱਖ ਸਥਾਨ 'ਤੇ ਕਰਾਉਣ ਦੀ ਮੰਗ ਕਰ ਰਿਹਾ ਹੈ। ਰਾਸ਼ਟਰੀ ਮਹਾਸੰਘ 29 ਅਤੇ 30 ਨਵੰਬਰ ਨੂੰ ਪਾਕਿਸਤਾਨ ਦੇ ਇਸਲਾਮਾਬਾਦ 'ਚ ਖੇਡੇ ਜਾਣ ਵਾਲੇ ਮੁਕਾਬਲੇ ਨੂੰ ਨਿਰਪੱਖ ਸਥਾਨ 'ਤੇ ਕਰਾਉਣ ਲਈ ਅੰਤਰਰਾਸ਼ਟਰੀ ਟੈਨਿਸ ਮਹਾਸੰਘ ਦੇ ਰੁੱਖ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਖਿਡਾਰੀਆਂ ਅਤੇ ਸਾਥੀ ਮੈਬਰਾਂ ਲਈ ਵੀਜ਼ਾ ਹਾਸਲ ਕਰਨ ਦੀ ਪ੍ਰਕੀਰੀਆ ਸ਼ੁਰੂ ਕਰ ਦਿੱਤੀ ਹੈ। ਏ. ਆਈ. ਟੀ. ਏ ਦੇ ਜਨਰਲ ਸਕੱਤਰ ਹਿਰਣਮਯ ਚਟਰਜੀ ਨੇ ਪੀ. ਟੀ. ਆਈ. ਨੂੰ ਦੱਸਿਆ ਕਿ ਪੇਸ ਨੇ ਇਸਲਾਮਾਬਾਦ 'ਚ ਹੋਣ ਵਾਲੇ ਮੁਕਾਬਲੇ ਲਈ ਆਪਣੀ ਉਪਲੱਬਧਤਾ ਦੀ ਪੁੱਸ਼ਟੀ ਕੀਤੀ ਹੈ।
ਸ਼੍ਰੀਲੰਕਾ ਖਿਲਾਫ ਮੈਚ ਲਈ ਫਿੱਟ ਹਨ ਫਿੰਚ, ਟਾਈ ਟੀ-20 ਸੀਰੀਜ਼ 'ਚੋਂ ਬਾਹਰ
NEXT STORY