ਚੇਨਈ (ਨਿਕਲੇਸ਼ ਜੈਨ)– ਨੌਜਵਾਨ ਭਾਰਤੀ ਗ੍ਰੈਂਡ ਮਾਸਟਰ ਲਿਓਨ ਲਿਊਕ ਮੇਨਡੋਂਕਾ ਨੇ ਹੰਗਰੀ ਵਿਚ ਕੁਮਾਨੀਆ ਜੀ. ਐੱਸ. ਸ਼ਤਰੰਜ ਟੂਰਨਾਮੈਂਟ ਦੇ ਦੂਜੇ ਸੈਸ਼ਨ ਦੇ 9 ਦੌਰ ਵਿਚ 6.5 ਅੰਕਾਂ ਨਾਲ ਜਿੱਤ ਦਰਜ ਕੀਤੀ। ਗੋਆ ਦਾ 15 ਸਾਲ ਦਾ ਇਹ ਖਿਡਾਰੀ ਪਿਛਲੇ ਸਾਲ ਦਸੰਬਰ ਵਿਚ ਭਾਰਤ ਦਾ 67ਵਾਂ ਗ੍ਰੈਂਡ ਮਾਸਟਰ ਬਣਿਆ ਸੀ। ਉਹ ਇੱਥੇ ਖਤਮ ਹੋਏ ਟੂਰਨਾਮੈਂਟ ਵਿਚ ਅਜੇਤੂ ਰਿਹਾ। ਉਸ ਨੇ ਚਾਰ ਬਾਜੀਆਂ ਵਿਚ ਜਿੱਤ ਦਰਜ ਕੀਤੀ ਜਦਕਿ ਪੰਜ ਮੁਕਾਬਲੇ ਡਰਾਅ ਰਹੇ।
ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ
ਮੇਨਡੋਂਕਾ ਤੇ ਸਲੋਵਾਕੀਆ ਦੇ ਮਿਲਨ ਪੈਚਰ ਦੇ ਇਕ ਬਰਾਬਰ 6.5 ਅੰਕਾਂ ਸਨ ਪਰ ਭਾਰਤੀ ਖਿਡਾਰੀ ਨੇ ਬਿਹਤਰ ਟਾਈਬ੍ਰੇਕ ਸਕੋਰ ਦੇ ਨਾਲ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ। ਉਸ ਨੇ ਪਹਿਲਾਂ ਮੁਕਾਬਲਾ ਡਰਾਅ ਖੇਡਣ ਤੋਂ ਬਾਅਦ ਲਗਾਤਾਰ ਚਾਰ ਜਿੱਤਾਂ ਦਰਜ ਕੀਤੀਆਂ। ਉਸ ਤੋਂ ਬਾਅਦ ਉਸ ਨੇ ਲਗਾਤਾਰ ਚਾਰ ਡਰਾਅ ਖੇਡੇ। ਉਸ ਨੇ ਨਵੰਬਰ 2020ਵਿਚ ਕੁਮਾਨੀਆ ਚੈਂਪੀਅਨਸ਼ਿਪ ਦੇ ਪਹਿਲੇ ਸੈਸ਼ਨ ਦਾ ਖਿਤਾਬ ਵੀ ਜਿੱਤਿਆ ਸੀ।
ਇਹ ਖ਼ਬਰ ਪੜ੍ਹੋ- ਭਾਰਤ ਨੇ ਇੰਗਲੈਂਡ ਵਿਰੁੱਧ ਕੀਤਾ ਇਕ ਵਾਰ ਫਿਰ 300 ਦਾ ਸਕੋਰ ਪਾਰ, ਬਣਾਇਆ ਇਹ ਰਿਕਾਰਡ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ਨੇ ਦੂਜੇ ਵਨ ਡੇ ਮੈਚ 'ਚ ਭਾਰਤ ਵਿਰੁੱਧ ਬਣਾਏ ਇਹ ਵੱਡੇ ਰਿਕਾਰਡ
NEXT STORY