ਨਵੀਂ ਦਿੱਲੀ— ਬਾਰਸੀਲੋਨਾ ਦੇ ਕਪਤਾਨ ਲਿਓਨਿਲ ਮੇਸੀ ਨੂੰ ਸੋਮਵਾਰ ਨੂੰ ਸਪੈਨਿਸ਼ ਲੀਗ ਦੇ ਚੋਟੀ ਦੇ ਸਕੋਰਰ ਦੇ ਐਵਾਰਡ 'ਪਿਚਹੀਚੀ' ਨਾਲ ਸਨਮਾਨਤ ਕੀਤਾ ਗਿਆ। ਮੇਸੀ ਨੇ ਲੀਗ 'ਚ 2017-18 ਸੀਜ਼ਨ 'ਚ ਕਲੱਬ ਲਈ ਕੁੱਲ 34 ਗੋਲ ਕੀਤੇ ਹਨ। ਉਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਸਪੈਨਿਸ਼ ਲੀਗ ਦੇ ਸਭ ਤੋਂ ਅਹਿਮ ਖਿਡਾਰੀ (ਐੱਮ.ਵੀ.ਪੀ.) ਦੇ ਰੂਪ 'ਚ ਵੀ ਚੁਣਿਆ ਹੈ।
ਖ਼ਬਰਾਂ ਮੁਤਾਬਕ, ਅਰਜਨਟੀਨਾ ਦੇ ਸੁਪਰ ਸਟਾਰ ਨੇ ਐਤਵਾਰ ਨੂੰ ਸੱਟ ਤੋਂ ਬਾਅਦ ਵਾਪਸੀ ਕੀਤੀ ਹੈ। ਹਾਲਾਂਕਿ ਉਨ੍ਹਾਂ ਦੀ ਵਾਪਸੀ ਫਿੱਕੀ ਰਹੀ ਕਿਉਂਕਿ ਬਾਰਸੀਲੋਨਾ ਨੂੰ ਰੀਅਲ ਬੇਤਿਸ ਨੇ 4-3 ਨਾਲ ਹਰਾਇਆ। ਮੇਸੀ ਸੱਜੇ ਹੱਥ 'ਚ ਸੱਟ ਕਾਰਨ ਤਿੰਨ ਹਫਤੇ ਤਕ ਮੈਦਾਨ ਤੋਂ ਦੂਰ ਸਨ। ਮੇਸੀ ਨੇ ਕਿਹਾ, ''ਸਪੈਨਿਸ਼ ਲੀਗ ਇਸ ਵਾਰ ਪਹਿਲੇ ਤੋਂ ਕਿਤੇ ਜ਼ਿਆਦਾ ਮੁਕਾਬਲੇਬਾਜ਼ ਹੈ। ਕੋਈ ਵੀ ਟੀਮ ਕਿਸੇ ਨੂੰ ਵੀ ਹਰਾ ਸਕਦੀ ਹੈ।'' ਐਤਵਾਰ ਦੇ ਮੈਚ ਬਾਰੇ ਮੇਸੀ ਨੇ ਕਿਹਾ, ''ਪਹਿਲਾਂ ਮੈਂ ਗੇਂਦ ਨਾਲ ਸੰਪਰਕ ਕਰਨ ਅਤੇ ਉਸ ਨੂੰ ਮਾਰਨ 'ਚ ਡਰ ਰਿਹਾ ਸੀ, ਪਰ ਕੁਝ ਦੇਰ ਬਾਅਦ ਮੈਂ ਸਹਿਜ ਹੋ ਗਿਆ।'' ਮੇਸੀ ਨੇ ਆਪਣੇ ਕਰੀਅਰ 'ਚ ਪੰਜਵੀਂ ਵਾਰ ਇਹ ਐਵਾਰਡ ਜਿੱਤਿਆ ਹੈ।
ਕ੍ਰਿਕਟ ਦੇ ਮੈਦਾਨ ਤੋਂ ਇਲਾਵਾ ਕੋਹਲੀ ਨੇ ਰੈਂਪ 'ਤੇ ਦਿਖਾਇਆ ਜਲਵਾ
NEXT STORY