ਸੇਂਟ ਪੀਟਰਸਬਰਗ— ਅਰਜਨਟੀਨਾ ਦੇ ਸਟਾਰ ਫੁੱਟਬਾਲਰ ਅਤੇ ਕਪਤਾਨ ਲਿਓਨਿਲ ਮੇਸੀ ਫੀਫਾ ਵਿਸ਼ਵ ਕੱਪ ਦੇ ਨਾਕਆਊਟ 'ਚ ਜਗ੍ਹਾ ਬਣਾਉਣ ਦੇ ਬਾਅਦ ਰਾਹਤ ਮਹਿਸੂਸ ਕਰ ਰਹੇ ਹਨ ਪਰ ਉਨ੍ਹਾਂ ਨੇ ਮੰਨਿਆ ਕਿ ਟੀਮ ਨੂੰ ਨਾਈਜੀਰੀਆ ਦੇ ਖਿਲਾਫ ਇੰਨੇ ਮੁਸ਼ਕਲ ਮੁਕਾਬਲੇ ਦੀ ਉਮੀਦ ਨਹੀਂ ਸੀ। ਅਰਜਨਟੀਨਾ ਨੇ ਗਰੁੱਪ ਪੜਾਅ ਮੈਚ 'ਚ ਨਾਈਜੀਰੀਆ ਨੂੰ 2-1 ਨਾਲ ਹਰਾ ਕੇ ਅੰਤਿਮ-16 'ਚ ਪ੍ਰਵੇਸ਼ ਕਰ ਲਿਆ ਹੈ ਜੋ ਫਿਲਹਾਲ ਟੀਮ ਅਤੇ ਸਟਾਰ ਖਿਡਾਰੀ ਮੇਸੀ ਦੇ ਲਈ ਵੱਡੀ ਰਾਹਤ ਹੈ ਜੋ ਸ਼ੁਰੂਆਤੀ ਦੋ ਮੈਚਾਂ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਬਾਅਦ ਆਲੋਚਨਾ ਦਾ ਸ਼ਿਕਾਰ ਹੋ ਗਏ ਸਨ। ਨਾਈਜੀਰੀਆ ਦੇ ਖਿਲਾਫ ਮੇਸੀ ਨੇ ਸ਼ੁਰੂਆਤੀ ਗੋਲ ਕੀਤਾ।
ਮੇਸੀ ਨੇ ਕਿਹਾ, ''ਸਾਨੂੰ ਆਪਣੀ ਜਿੱਤ ਦਾ ਭਰੋਸਾ ਸੀ, ਸਾਨੂੰ ਵਿਸ਼ਵਾਸ ਸੀ ਕਿ ਰੱਬ ਸਾਡੀ ਮਦਦ ਕਰੇਗਾ ਅਤੇ ਸਭ ਕੁਝ ਠੀਕ ਹੋਇਆ। ਪਰ ਸਾਨੂੰ ਡਰਾਅ ਦੇ ਉਲਝਨ ਦੀ ਉਮੀਦ ਅਤੇ ਨਾਈਜੀਰੀਆ ਦੇ ਖਿਲਾਫ ਇੰਨੇ ਮੁਸ਼ਕਲ ਮੈਚ ਦੀ ਉਮੀਦ ਨਹੀਂ ਸੀ। ਉਨ੍ਹਾਂ ਨਿੱਜੀ ਤੌਰ 'ਤੇ ਇਸ ਜਿੱਤ ਨੂੰ ਲੈ ਕੇ ਕਿਹਾ ਕਿ ਉਹ ਖੁਸ਼ ਹਨ ਅਤੇ ਰਾਹਤ ਮਹਿਸੂਸ ਕਰ ਰਹੇ ਹਨ ਕਿਉਂਕਿ ਪਹਿਲੇ ਦੌਰ ਤੋਂ ਬਾਹਰ ਹੋ ਜਾਣਾ ਉਨ੍ਹਾਂ ਲਈ ਬਹੁਤ ਦਰਦਨਾਕ ਹੁੰਦਾ। ਅਰਜਨਟੀਨਾ ਨੂੰ ਡਿਫੈਂਡਰ ਮਾਰਕੋਸ ਰੋਜੋ ਦੇ 86ਵੇਂ ਮਿੰਟ 'ਚ ਗੋਲ ਨਾਲ ਜਿੱਤ ਦਿਵਾਈ। ਅਰਜਨਟੀਨਾ ਦੇ ਕੋਚ ਜਾਰਜ ਸੰਪੋਲੀ ਨੇ ਕਿਹਾ, ''ਅਸੀਂ ਟੀਮ 'ਚ ਕੁਝ ਬਦਲਅ ਕੀਤੇ ਅਤੇ ਮੌਕੇ ਬਣਾਏ। ਪਰ ਅਹਿਮ ਗੱਲ ਇਹ ਹੈ ਕਿ ਖਿਡਾਰੀਆਂ ਨੇ ਬਹਾਦਰੀ ਦਿਖਾਈ। ਉਨ੍ਹਾਂ ਦੀ ਬਹਾਦਰੀ ਨੇ ਹੀ ਇਹ ਨਤੀਜਾ ਦਿਵਾਇਆ ਹੈ। ਅਰਜਨਟੀਨਾ ਹੁਣ ਅੰਤਿਮ-16 'ਚ ਫਰਾਂਸ ਨਾਲ ਮੁਕਾਬਲਾ ਕਰੇਗੀ।
ਪਤੀ ਸ਼ਮੀ ਨਾਲ ਵਿਵਾਦ ਦੇ ਬਾਅਦ ਮਾਡਲਿੰਗ ਕਰਨ ਲੱਗੀ ਹਸੀਨ ਜਹਾਂ, ਫਿਲਮਾਂ 'ਚ ਕਰ ਸਕਦੀ ਹੈ ਕੰਮ
NEXT STORY