ਮਿਲਾਨ– ਰਾਫੇਲ ਲਿਓ ਨੇ ਮੈਚ ਸ਼ੁਰੂ ਹੋਣ ਤੋਂ ਬਾਅਦ 6ਵੇਂ ਸੈਕੰਡ ਵਿਚ ਗੋਲ ਕਰਕੇ ਇਟਾਲੀਅਨ ਫੁੱਟਬਾਲ ਲੀਗ ਸਿਰੀ-ਏ ਵਿਚ ਸਭ ਤੋਂ ਤੇਜ਼ ਗੋਲ ਕਰਨ ਦਾ ਰਿਕਾਰਡ ਬਣਾਇਆ, ਜਿਸ ਨਾਲ ਏ. ਸੀ. ਮਿਲਾਨ ਨੇ ਸਾਸਸੂਓਲੋ ਨੂੰ 2-1 ਨਾਲ ਹਰਾ ਦਿੱਤਾ।
ਮਿਲਾਨ ਵਲੋਂ ਦੂਜਾ ਗੋਲ ਓਲੇਕਸਿਸ ਸੀਲਮੇਕਰਸ ਨੇ ਕੀਤਾ। ਇਸ ਜਿੱਤ ਨਾਲ ਏ. ਸੀ. ਮਿਲਾਨ ਨੇ ਸਿਰੀ-ਏ ਅੰਕ ਸੂਚੀ ਵਿਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ। ਉਹ ਇੰਟਰ ਮਿਲਾਨ ਤੋਂ ਇਕ ਅੰਕ ਅੱਗੇ ਹਨ, ਜਿਸ ਨੇ ਇਕ ਹੋਰ ਮੈਚ ਵਿਚ ਸਪੇਜੀਓ ਨੂੰ 2-1 ਨਾਲ ਹਰਾਇਆ। ਪੁਰਤਗਾਲ ਦੇ ਲਿਓ ਨੇ ਸਿਰੀ-ਏ ਵਿਚ ਸਭ ਤੋਂ ਤੇਜ਼ ਗੋਲ ਕਰਨ ਦਾ ਪਾਓਲੋ ਪੋਗੀ ਦਾ ਰਿਕਾਰਡ ਤੋੜਿਆ, ਜਿਸ ਨੇ 2001 ਵਿਚ ਪੀਸੇਂਜਾ ਵਲੋਂ ਫਿਓਰੇਂਟਿਨਾ ਵਿਰੁੱਧ 8ਵੇਂ ਸੈਕੰਡ ਵਿਚ ਗੋਲ ਕੀਤਾ ਸੀ। ਮਿਲਾਨ ਨੇ ਟਵੀਟ ਕੀਤਾ ਕਿ 21 ਸਾਲਾ ਲਿਓ ਨੇ 6.2 ਸੈਕੰਡ ਵਿਚ ਗੋਲ ਕੀਤਾ। ਇਕ ਹੋਰ ਮੈਚ ਵਿਚ ਅਟਲਾਂਟਾ ਨੇ ਰੋਮਾ ਨੂੰ 4-1 ਨਾਲ ਤੇ ਲੇਜੀਓ ਨੇ ਨੈਪੋਲੀ ਨੂੰ 2-0 ਨਾਲ ਹਰਾਇਆ।
ਨੋਟ- ਲਿਓ ਨੇ 6ਵੇਂ ਸੈਕੰਡ ਵਿਚ ਗੋਲ ਕਰਕੇ ਬਣਾਇਆ ਨਵਾਂ ਰਿਕਾਰਡ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਕੈਲਿਸ ਨੂੰ ਕ੍ਰਿਕਟ ਇੰਗਲੈਂਡ ਨੇ ਆਪਣੇ ਨਾਲ ਜੋੜਿਆ, ਦਿੱਤੀ ਇਹ ਵੱਡੀ ਜ਼ਿੰਮੇਦਾਰੀ
NEXT STORY