ਜਲੰਧਰ— ਆਸਟਰੇਲੀਆ 'ਚ ਚਲ ਰਹੀ ਬਿਗ ਬੈਸ਼ ਲੀਗ ਦੇ ਦੌਰਾਨ ਬਾਰਬਾਡੋਸ ਦੇ ਯੁਵਾ ਤੇਜ਼ ਗੇਂਦਬਾਜ਼ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਇਸ ਗੇਂਦਬਾਜ਼ ਦਾ ਨਾਂ ਹੈ ਜੋਰਫਾ ਆਰਚਰ। ਜੋਰਫਾ ਦੀ ਤਰੀਫ ਉਸਦੇ ਫਿਜ਼ਿਕਸ ਫੀਲਡਿੰਗ ਦੇ ਚਲਦੇ ਹੋ ਰਹੀ ਹੈ। ਐਡੀਲੇਡ ਸਟਰਾਈਕਰ ਤੇ ਹੋਬਰਟ ਹੁਰੀਕੇਨ ਦੇ ਵਿਚ ਚਲ ਰਹੇ ਮੈਚ ਦੇ ਦੌਰਾਨ ਜੋਰਫਾ ਗੇਂਦਬਾਜ਼ੀ ਕਰ ਰਹੇ ਸਨ। ਉਸ ਦੀ ਗੇਂਦਬਾਜ਼ੀ 'ਤੇ ਬੱਲੇਬਾਜ਼ੀ ਕਰ ਰਹੇ ਕੈਰੀ ਨੇ ਸ਼ਾਟ ਖੇਡਿਆ, ਜੋ ਰਨ ਆਊਟ ਹੋ ਗਿਆ। ਇਸ ਤੋਂ ਪਹਿਲਾਂ ਕੈਰੀ ਦੌੜ ਪੂਰੀ ਕਰ ਲੈਂਦੇ ਜੋਰਫਾ ਨੇ ਦੌੜ ਕੇ ਗੇਂਦ ਫੜ ਲਈ ਤੇ ਡਿੱਗਦੇ-ਡਿੱਗਦੇ ਗੇਂਦ ਵਿਕਟਾਂ 'ਚ ਮਾਰੀ। ਜੋਰਫਾ ਦੇ ਇਸ ਰਨ ਆਊਟ 'ਤੇ ਸਾਰੇ ਹੈਰਾਨ ਰਹਿ ਗਏ।
ਅਜੇ ਕੁਝ ਦਿਨ ਪਹਿਲਾਂ ਵੀ ਜੋਰਫਾ ਨੇ ਇੱਥੇ ਕੈਚ ਫੜ ਕੇ ਚਰਚਾਂ 'ਚ ਆਏ ਸਨ।
ਕੋਹਲੀ ਨੇ ਪੱਤਰਕਾਰ 'ਤੇ ਕੱਢਿਆ ਹਾਰ ਦਾ ਗੁੱਸਾ (ਦੇਖੋ ਵੀਡੀਓ)
NEXT STORY