ਨਵੀਂ ਦਿੱਲੀ—ਦੱਖਣੀ ਅਫਰੀਕਾ ਨਾਲ ਦੂਜੇ ਟੈਸਟ 'ਚ ਮਿਲੀ ਕਰਾਰੀ ਹਾਰ ਦੇ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਪ੍ਰੈਸ ਕਾਨਫਰੈਂਸ ਦੌਰਾਨ ਆਪਣਾ ਆਪਾ ਗੁਆਉਂਦੇ ਨਜ਼ਰ ਆਏ।ਜਦੋਂ ਕੋਹਲੀ ਤੋਂ ਦੱਖਣੀ ਅਫਰੀਕਾ ਦੇ ਪੱਤਰਕਾਰ ਥਾਂਡੋ ਨੇ ਇੱਕ ਸਵਾਲ ਪੁੱਛਿਆ ਤਾਂ ਉਹ ਭੜਕ ਉੱਠੇ ਅਤੇ ਉਲਟਾ ਪੱਤਰਕਾਰ ਤੋਂ ਸਵਾਲ ਕਰਨ ਲੱਗ ਪਏ।
ਪੱਤਰਕਾਰ ਨੇ ਪੁੱਛਿਆ ਇਹ ਸਵਾਲ
ਪੱਤਰਕਾਰ ਨੇ ਕੋਹਲੀ ਤੋਂ ਪੁੱਛਿਆ ਕਿ ਤੁਸੀ ਭਾਰਤ 'ਚ ਚੰਗਾ ਪ੍ਰਦਰਸ਼ਨ ਕਰਦੇ ਹੋ, ਪਰ ਜਦੋਂ ਇੱਥੇ ਆਉਂਦੇ ਹੋ ਤਾਂ ਤੁਹਾਡੀ ਲੈਅ ਕਾਇਮ ਨਹੀਂ ਰਹਿੰਦੀ । ਕੀ ਇਸਦਾ ਕਾਰਨ ਤੁਹਾਡਾ ਪਲੇਇੰਗ ਇਲੈਵਨ ਠੀਕ ਤਰ੍ਹਾਂ ਨਾਲ ਨਾ ਚੁਣਨਾ ਹੈ ਜਾਂ ਬੱਲੇਬਾਜ਼ੀ ਦਾ ਠੀਕ ਨਾ ਚੱਲਣਾ । ਇਸ 'ਤੇ ਕੋਹਲੀ ਗ਼ੁੱਸੇ 'ਚ ਆ ਗਏ ਅਤੇ ਉਨ੍ਹਾਂ ਨੇ ਪੱਤਰਕਾਰ ਤੋਂ ਹੀ ਦੱਖਣੀ ਅਫਰੀਕਾ ਟੀਮ ਦਾ ਭਾਰਤ 'ਚ ਇਤਿਹਾਸ ਪੁੱਛਣਾ ਸ਼ੁਰੂ ਕਰ ਦਿੱਤਾ । ਕੋਹਲੀ ਨੇ ਕਿਹਾ ਕਿ ਲਗਾਤਾਰ ਬਦਲਾਅ ਦੇ ਬਾਅਦ ਅਸੀਂ ਕਿੰਨੇ ਮੈਚ ਜਿੱਤੇ ਹਨ? ਇਸ ਦੇ ਜਵਾਬ 'ਚ ਪੱਤਰਕਾਰ ਨੇ ਕਿਹਾ ਕਿ ਯਕੀਨਨ ਤੁਸੀਂ ਮੁਕਾਬਲੇ ਜਿੱਤੇ ਪਰ ਆਪਣੇ ਘਰ 'ਚ। ਕੋਹਲੀ ਨੇ ਫਿਰ ਤੋਂ ਉਨ੍ਹਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ 21 ਜਿੱਤੇ ਅਤੇ ਸਿਰਫ 2 ਹਾਰੇ । ਨਾਲ ਹੀ ਕੋਹਲੀ ਨੇ ਪੁੱਛਿਆ ਕਿ ਦੱਖਣੀ ਅਫਰੀਕਾ ਨੇ ਭਾਰਤ 'ਚ ਆ ਕੇ ਕਿੰਨੇ ਮੈਚ ਜਿੱਤੇ। ਇਸ ਦੇ ਬਾਅਦ ਮਾਮਲੇ ਨੂੰ ਵਧਦਾ ਦੇਖ ਮੀਡੀਆ ਮੈਨੇਜਰ ਨੇ ਕਿਸੇ ਤਰ੍ਹਾਂ ਮੁੱਦੇ ਨੂੰ ਸੰਭਾਲਿਆ ਅਤੇ ਦੂਜੇ ਪੱਤਰਕਾਰ ਤੋਂ ਸਵਾਲ ਪੁੱਛਣ ਨੂੰ ਕਿਹਾ ।
ਪ੍ਰੈਸ਼ਰ ਸਹਿ ਨਹੀਂ ਪਾਂਦੇ ਕੋਹਲੀ
ਬਾਅਦ 'ਚ ਥਾਂਡੋ ਪੱਤਰਕਾਰ ਨੇ ਕੋਹਲੀ ਦੇ ਇਸ ਰਵਈਏ ਨੂੰ ਲੈ ਕੇ ਕਿਹਾ ਕਿ ਹਾਰ ਦੇ ਬਾਅਦ ਹਮੇਸ਼ਾ ਵਿਰਾਟ ਇਸੇ ਤਰ੍ਹਾਂ ਗੱਲ ਕਰਦੇ ਹਨ ਉਹ ਪ੍ਰੈਸ਼ਰ ਸਹਿ ਨਹੀਂ ਪਾਉਂਦੇ । ਉਨ੍ਹਾਂ ਨੇ ਕਿਹਾ ਕਿ ਕਪਤਾਨ ਦਾ ਰਵੱਈਆ ਸੀਰੀਜ਼ ਦਾ ਫ਼ੈਸਲਾ ਕਰ ਦਿੰਦਾ ਹੈ । ਫਾਫ ਅਤੇ ਕੋਹਲੀ ਨੂੰ ਦੇਖਣ ਦੇ ਬਾਅਦ ਮੈਂ ਕਹਿ ਸਕਦਾ ਹਾਂ ਕਿ ਭਾਰਤ 3-0 ਨਾਲ ਸੀਰੀਜ਼ ਹਾਰਨ ਵਾਲੀ ਹੈ । ਦੱਸ ਦਈਏ ਕਿ ਭਾਰਤ ਨੇ ਸੇਂਚੁਰਿਅਨ 'ਚ ਹੋਇਆ ਦੂਜਾ ਟੈਸਟ ਮੈਚ 135 ਦੌੜਾਂ ਨਾਲ ਗੁਆ ਦਿੱਤਾ, ਜਦੋਂ ਕਿ ਪਹਿਲਾ ਟੈਸਟ 72 ਦੌੜਾਂ ਨਾਲ ਗੁਆਇਆ ਸੀ । ਇਸ ਨਾਲ ਅਫਰੀਕਾ ਨੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ ।
ਕ੍ਰਿਕਟ ਅਤੇ ਗਾਲ੍ਹਾਂ : UGLY ਆਸਟਰੇਲੀਆ ਤੋਂ ਲੈ ਕੇ ਭ***ਦ ਤੱਕ
NEXT STORY