ਸਪੋਰਟਸ ਡੈਸਕ: ਆਈਪੀਐੱਲ 2024 ਦਾ 34ਵਾਂ ਮੈਚ ਲਖਨਊ ਸੁਪਰ ਜਾਇੰਟਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਸ਼ਾਮ 7.30 ਵਜੇ ਤੋਂ ਏਕਾਨਾ ਕ੍ਰਿਕਟ ਸਟੇਡੀਅਮ, ਲਖਨਊ ਵਿੱਚ ਖੇਡਿਆ ਜਾਵੇਗਾ। ਲਖਨਊ ਨੂੰ ਸੀਐੱਸਕੇ ਦੇ ਤਿੱਖੇ ਗੇਂਦਬਾਜ਼ੀ ਹਮਲੇ ਦਾ ਸਾਹਮਣਾ ਕਰਨ ਲਈ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਜੋ ਏਕਾਨਾ ਸਟੇਡੀਅਮ ਦੀ ਪਿੱਚ 'ਤੇ ਤਬਾਹੀ ਮਚਾ ਸਕਦਾ ਹੈ। ਰਿਤੂਰਾਜ ਗਾਇਕਵਾੜ ਦੀ ਕਪਤਾਨੀ ਅਤੇ ਮਹਿੰਦਰ ਸਿੰਘ ਧੋਨੀ ਦੀ ਪ੍ਰੇਰਨਾ ਹੇਠ ਚੇਨਈ ਦੀ ਟੀਮ ਨੇ ਪਿਛਲੇ ਦੋ ਮੈਚ ਜਿੱਤੇ ਹਨ ਜਦਕਿ ਕੇਐੱਲ ਰਾਹੁਲ ਦੀ ਲਖਨਊ ਟੀਮ ਨੂੰ ਲਗਾਤਾਰ ਦੋ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ।
ਹੈੱਡ ਟੂ ਹੈੱਡ
ਕੁੱਲ ਮੈਚ - 3
ਲਖਨਊ- ਇਕ ਜਿੱਤ
ਚੇਨਈ - ਇੱਕ ਜਿੱਤ
ਨੋਰਿਜ਼ਲਟ- ਇੱਕ
ਪਿੱਚ ਰਿਪੋਰਟ
ਪਿਛਲੇ ਦੋ ਸਾਲਾਂ ਦੇ ਉਲਟ ਲਖਨਊ ਦੀ ਪਿੱਚ ਨੇ ਬੱਲੇ ਅਤੇ ਗੇਂਦ ਵਿਚਕਾਰ ਚੰਗਾ ਸੰਤੁਲਨ ਪ੍ਰਦਾਨ ਕੀਤਾ ਹੈ। ਇੱਥੇ 200 ਤੋਂ ਵੱਧ ਦਾ ਸਕੋਰ ਨਹੀਂ ਬਣਾਇਆ ਗਿਆ ਹੈ, ਪਰ ਲਖਨਊ ਨੇ ਆਪਣੇ ਪਿਛਲੇ ਘਰੇਲੂ ਮੈਚ ਵਿੱਚ ਦਿੱਲੀ ਵਿਰੁੱਧ 167 ਦਾ ਬਚਾਅ ਕਰਨ ਵਿੱਚ ਅਸਫਲ ਰਹਿਣ ਤੋਂ ਪਹਿਲਾਂ 199 ਅਤੇ 163 ਦਾ ਸਫਲਤਾਪੂਰਵਕ ਬਚਾਅ ਕੀਤਾ ਸੀ।
ਮੌਸਮ
ਲਖਨਊ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਸ਼ਾਮ ਦੌਰਾਨ ਨਮੀ ਦਾ ਪੱਧਰ 17-27 ਪ੍ਰਤੀਸ਼ਤ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਅਤੇ ਤਾਪਮਾਨ 35 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ।
ਸੰਭਾਵਿਤ ਪਲੇਇੰਗ 11
ਲਖਨਊ ਸੁਪਰ ਜਾਇੰਟਸ : ਕਵਿੰਟਨ ਡੀ ਕਾਕ, ਕੇਐੱਲ ਰਾਹੁਲ (ਕਪਤਾਨ), ਦੀਪਕ ਹੁੱਡਾ, ਆਯੂਸ਼ ਬਦੋਨੀ, ਮਾਰਕਸ ਸਟੋਇਨਿਸ, ਨਿਕੋਲਸ ਪੂਰਨ, ਕਰੁਣਾਲ ਪੰਡਯਾ, ਰਵੀ ਬਿਸ਼ਨੋਈ, ਮੋਹਸਿਨ ਖਾਨ, ਸ਼ਮਰ ਜੋਸੇਫ, ਯਸ਼ ਠਾਕੁਰ।
ਚੇਨਈ ਸੁਪਰ ਕਿੰਗਜ਼ : ਅਜਿੰਕਿਆ ਰਹਾਣੇ, ਰਚਿਨ ਰਵਿੰਦਰ, ਆਰਡੀ ਗਾਇਕਵਾੜ (ਕਪਤਾਨ), ਸ਼ਿਵਮ ਦੂਬੇ, ਡੇਰਿਲ ਮਿਸ਼ੇਲ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਰਵਿੰਦਰ ਜਡੇਜਾ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਤੁਸ਼ਾਰ ਦੇਸ਼ਪਾਂਡੇ, ਮੁਸਤਫਿਜ਼ੁਰ ਰਹਿਮਾਨ।
ਸ਼ਿਵਮ ਦੂਬੇ ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾ ਸਕਦੇ ਹਨ: ਏਬੀ ਡਿਵਿਲੀਅਰਸ
NEXT STORY