ਦੁਬਈ– ਭਾਰਤ ਦੀ ਦੀਪਤੀ ਸ਼ਰਮਾ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਵਨਡੇ ਕੌਮਾਂਤਰੀ ਮਹਿਲਾ ਆਲਰਾਊਂਡਰ ਰੈਂਕਿੰਗ ’ਚ ਨਿਊਜ਼ੀਲੈਂਡ ਦੀ ਅਮੇਲੀਆ ਕੇਰ ਨੂੰ ਪਛਾੜ ਕੇ ਇਕ ਸਥਾਨ ਦੇ ਫਾਇਦੇ ਨਾਲ ਟਾਪ-5 ’ਚ ਪਹੁੰਚ ਗਈ। ਭਾਰਤ ਦੀ 27 ਸਾਲਾ ਆਲਰਾਊਂਡਰ ਦੀਪਤੀ 344 ਅੰਕਾਂ ਨਾਲ 5ਵੇਂ ਸਥਾਨ ’ਤੇ ਹੈ। ਆਸਟ੍ਰੇਲੀਆ ਦੀ ਐਸ਼ਲੇਗ ਗਾਰਡਨਰ ਟਾਪ ’ਤੇ ਕਾਬਜ਼ ਹੈ।
ਦੀਪਤੀ ਟੀ-20 ਆਲਰਾਊਂਡਰ ਦੀ ਰੈਂਕਿੰਗ ’ਚ ਤੀਜੇ ਜਦਕਿ ਵਨਡੇ ਕੌਮਾਂਤਰੀ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਚੌਥੇ ਸਥਾਨ ’ਤੇ ਹੈ। ਸ਼੍ਰੀਲੰਕਾ ਦੀ ਟਾਪ ਆਲਰਾਊਂਡਰ ਚਮਾਰੀ ਅਟਾਪੱਟੂ ਨਿਊਜ਼ੀਲੈਂਡ ਵਿਰੁੱਧ ਹਾਲ ’ਚ ਸੰਪੰਨ ਲੜੀ ਤੋਂ ਬਾਅਦ 2 ਸਥਾਨਾਂ ਦੇ ਫਾਇਦੇ ਨਾਲ ਆਸਟ੍ਰੇਲੀਆ ਦੀ ਅਨਾਬੇਲ ਸਦਰਲੈਂਡ ਨਾਲ ਸਾਂਝੇ ਤੌਰ ’ਤੇ 7ਵੇਂ ਸਥਾਨ ’ਤੇ ਹੈ। ਨਿਊਜ਼ੀਲੈਂਡ ਨੇ ਸ਼੍ਰੀਲੰਕਾ ਵਿਰੁੱਧ ਲੜੀ 2-0 ਨਾਲ ਜਿੱਤੀ ਸੀ।
ਵਨਡੇ ਕੌਮਾਂਤਰੀ ਬੱਲੇਬਾਜ਼ੀ ਰੈਂਕਿੰਗ ’ਚ ਸਮ੍ਰਿਤੀ ਮੰਧਾਨਾ ਟਾਪ-10 ’ਚ ਸ਼ਾਮਲ ਇਕਲੌਤੀ ਭਾਰਤੀ ਹੈ। ਉੱਧਰ ਦੱਖਣੀ ਅਫਰੀਕਾ ਦੀ ਲਾਰਾ ਵੋਲਵਾਰਟ ਨਾਲ ਦੂਜੇ ਸਥਾਨ ’ਤੇ ਹੈ। ਨੈੱਟ ਸਕਿਵਰ ਬ੍ਰੰਟ ਤੀਜੇ ਸਥਾਨ ’ਤੇ ਹੈ, ਉਨ੍ਹਾਂ ਨੇ ਅਟਾਪੱਟੂ ਨੂੰ ਪਛਾੜਿਆ।
'ਖਤਰੇ 'ਚ ਇਸ ਧਾਕੜ ਖਿਡਾਰੀ ਦਾ ਕਰੀਅਰ' ਆਖਰ ਕਿਉਂ ਦਿੱਤਾ ਸਾਬਕਾ ਦਿੱਗਜ਼ ਨੇ ਅਜਿਹਾ ਬਿਆਨ?
NEXT STORY