ਲਖਨਊ–ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਦੇ ਖਿਡਾਰੀਆਂ ਨੇ ਵੀਰਵਾਰ ਨੂੰ ਆਪਣੀਆਂ ਅਧਿਆਤਮਿਕ ਤਿਆਰੀਆਂ ਦੇ ਤਹਿਤ ਅਯੁੱਧਿਆ ਧਾਮ ਦੇ ਦਰਸ਼ਨ ਕੀਤੇ ਅਤੇ ਸ਼੍ਰੀ ਰਾਮ ਜਨਮ ਭੂਮੀ ’ਚ ਵਿਰਾਜਮਾਨ ਰਾਮਲੱਲਾ ਅੱਗੇ ਟੀਮ ਦੀ ਸਫਲਤਾ ਦੀ ਕਾਮਨਾ ਕੀਤੀ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਐੱਲ. ਐੱਸ. ਜੀ. ਦਾ ਪਹਿਲਾ ਮੁਕਾਬਲਾ 24 ਮਾਰਚ ਨੂੰ ਰਾਜਸਥਾਨ ਰਾਇਲਜ਼ ਵਿਰੁੱਧ ਜੈਪੁਰ ’ਚ ਹੋਵੇਗਾ। ਕੋਚ ਜਸਟਿਨ ਲੈਂਗਰ ਤੇ ਜੋਂਟੀ ਰੋਡਸ ਅਤੇ ਸਹਾਇਕ ਕੋਚ ਐੱਸ. ਸ਼੍ਰੀਰਾਮ ਦੀ ਅਗਵਾਈ ’ਚ ਐੱਲ. ਐੱਸ. ਜੀ. ਦੇ ਖਿਡਾਰੀ ਮਰਿਆਦਾ ਪੁਰਸ਼ੋਤਮ ਦੇ ਦਰਬਾਰ ’ਚ ਪਹੁੰਚੇ।
ਭਗਵਾਨ ਰਾਮ ਦੇ ਪੱਕੇ ਭਗਤ ਦੱਖਣੀ ਅਫਰੀਕਾ ਦੇ ਮਸ਼ਹੂਰ ਖਿਡਾਰੀ ਕੇਸ਼ਵ ਮਹਾਰਾਜ ਨੇ ਵੀ ਆਪਣੇ ਭਗਵਾਨ ਦੇ ਦਰਸ਼ਨ ਕੀਤੇ। ਉਨ੍ਹਾਂ ਨਾਲ ਯਸ਼ ਠਾਕੁਰ, ਪ੍ਰੇਰਕ ਮਾਂਕੜ, ਮਯੰਕ ਯਾਦਵ, ਰਵੀ ਬਿਸ਼ਨੋਈ, ਦੀਪਕ ਹੁੱਡਾ ਨੇ ਵੀ ਭਗਵਾਨ ਦੇ ਦਰਸ਼ਨ ਕੀਤੇ। ਕੋਚ ਲੈਂਗਰ ਨੇ ਕਿਹਾ ਕਿ ਲਖਨਊ ਦੀ ਟੀਮ ਅਯੁੱਧਿਆ ਦੀ ਅਧਿਆਤਮਿਕ ਯਾਤਰਾ ਤੋਂ ਬੇਹੱਦ ਉਤਸ਼ਾਹਿਤ ਹੈ। ਇਸ ਮੌਕੇ ਕੇਸ਼ਵ ਮਹਾਰਾਜ ਨੇ ਕਿਹਾ,‘ਰਾਮ ਮੰਦਰ ’ਚ ਦਾਖਲ ਹੁੰਦੇ ਸਮੇਂ ਅਥਾਹ ਊਰਜਾ ਦਾ ਅਨੁਭਵ ਹੋਇਆ। ਮੈਂ ਬਹੁਤ ਖੁਸ਼ਕਿਸਮਤ ਹਾਂ। ਭਗਵਾਨ ਰਾਮ ਦਾ ਪੱਕਾ ਭਗਤ ਹੋਣ ਦੇ ਨਾਤੇ ਉਨ੍ਹਾਂ ਦੇ ਜਨਮ ਸਥਾਨ ’ਤੇ ਜਾਣਾ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣਾ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ।’
ਪਾਵਰ ਲਿਫਟਰ ਅਸ਼ੋਕ, ਪਰਮਜੀਤ ਨੇ ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ
NEXT STORY