ਜਕਾਰਤਾ— ਭਾਰਤੀ ਗੋਲਫਰ ਵਿਰਾਜ ਮਦੱਪਾ ਨੇ ਵੀਰਵਾਰ ਨੂੰ ਬੈਂਕ ਬੀ. ਆਰ. ਆਈ. ਇੰਡੋਨੇਸ਼ੀਆ ਓਪਨ ਦੇ ਪਹਿਲੇ ਦੌਰ ’ਚ ਸੱਤ ਅੰਡਰ ਪਾਰ 65 ਦਾ ਕਾਰਡ ਖੇਡ ਕੇ ਥਾਈਲੈਂਡ ਦੇ ਅਥੀਪਾਟ ਬੁਰਾਨਟਨਾਇਰਤ ਦੇ ਸਾਂਝੀ ਬੜ੍ਹਤ ਹਾਸਲ ਕੀਤੀ। ਅਜੀਤੇਸ਼ ਸੰਧੂ (66) ਸਾਂਝੇ ਤੌਰ ਦੇ ਨਾਲ ਤੀਜੇ ਤੇ ਅਮਨ ਰਾਜ ਸਾਂਝੇ ਤੌਰ ’ਤੇ 6ਵੇਂ ਸਥਾਨ ਨਾਲ ਚੋਟੀ 10 ’ਚ ਹੋਰ ਭਾਰਤੀ ਗੋਲਫਰ ਹਨ। ਸ਼ਿਵ ਕਪੂਰ, ਐੱਸ. ਚਿੱਕਾਰੰ ਗੱਪਾ ਤੇ ਰਾਸ਼ਿਦ ਖਾਨ ਨੇ 68 ਦਾ ਕਾਰਡ ਖੇਡਿਆ, ਜਿਸ ਨਾਲ ਤਿੰਨੇ ਡੇਨੀਅਲ ਚੋਪੜਾ ਦੇ ਨਾਲ ਸਾਂਝੇ ਤੌਰ ਨਾਲ 12ਵੇਂ ਸਥਾਨ ’ਤੇ ਬਣੇ ਹੋਏ ਹਨ। ਜੀਵ ਮਿਲਖਾ ਸਿੰਘ ਨੇ ਨਿਰਾਸ਼ਾਜਨਕ 78 ਦਾ ਕਾਰਡ ਖੇਡਿਆ।
ਜੋਕੋਵਿਚ, ਫੈਡਰਰ ਤੇ ਸੇਰੇਨਾ ਤੀਜੇ ਦੌਰ ’ਚ
NEXT STORY