ਨਵੀਂ ਦਿੱਲੀ— ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਇਕ ਬੇਹੱਦ ਰੋਮਾਂਚਕ ਤੇ ਸ਼ਾਨਦਾਰ ਟਾਕਰੇ ’ਚ ਅਮਰੀਕਾ ਦੇ ਵੇਸਲੀ ਸੋ ਨੂੰ ਹਰਾ ਕੇ 3 ਲੱਖ 20 ਹਜ਼ਾਰ ਡਾਲਰ ਇਨਾਮੀ ਰਾਸ਼ੀ ਵਾਲੇ ਕ੍ਰਿਪਟੋ ਕੱਪ ਕੌਮਾਂਤਰੀ ਸ਼ਤਰੰਜ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ।
ਇਹ ਵੀ ਪੜ੍ਹੋ : ਵੈਸਟਇੰਡੀਜ਼ ਦੇ ਕ੍ਰਿਕਟਰ ਨਿਕੋਲਸ ਪੂਰਨ ਨੇ ਮੰਗੇਤਰ ਐਲਿਸਾ ਮਿਗੁਏਲ ਨਾਲ ਕੀਤਾ ਵਿਆਹ
ਵੇਸਲੀ ਸੋ ਤੋਂ ਇਸ ਤੋਂ ਪਹਿਲਾਂ ਨਵੰਬਰ ’ਚ ਸਕਿਲਿੰਗ ਓਪਨ ਤੇ ਫਿਰ ਫ਼ਰਵਰੀ ’ਚ ਓਪਰਾ ਕੱਪ ਦਾ ਫ਼ਾਈਨਲ ਹਾਰ ਚੁੱਕੇ ਮੈਗਨਸ ਕਾਰਸਨ ’ਤੇ ਜਿੱਤ ਦਾ ਦਬਾਅ ਸੀ ਤੇ ਫ਼ਾਈਨਲ ’ਚ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਲੱਗਾ ਕਿ ਕਾਰਲਸਨ ਤੀਜੀ ਵਾਰ ਖ਼ਿਤਾਬ ਹਾਰਨ ਦੇ ਕਰੀਬ ਹਨ ਪਰ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਟਾਈਬ੍ਰੇਕ ’ਚ ਖ਼ਿਤਾਬ ਆਪਣੇ ਨਾਂ ਕੀਤਾ।
ਦੋਵਾਂ ਵਿਚਾਲੇ ਚਾਰ ਰੈਪਿਡ ਮੁਕਾਬਲਿਆਂ ’ਚ ਪਹਿਲੇ ਮੁਕਾਬਲੇ ’ਚ ਸਫ਼ੈਦ ਮੋਹਰਿਆਂ ਨਾਲ ਕਾਰਲਸਨ ਨੇ ਕਿਊਜੀਡੀ ਓਪਨਿੰਗ ’ਚ ਆਪਣੇ ਬਿਹਤਰੀਨ ਐਂਡਗੇਮ ਦੇ ਦਮ ’ਤੇ 39 ਚਾਲਾਂ ’ਚ ਵੇਸਲੀ ਨੂੰ ਹਰਾ ਕੇ 1-0 ਨਾਲ ਬੜ੍ਹਤ ਬਣਾਈ ਤੇ ਅਗਲੇ ਹੀ ਮੁਕਾਬਲੇ ’ਚ ਕਾਲੇ ਮੋਹਰਿਆਂ ਨਾਲ ਸਿਸਿਲੀਅਨ ਓਪਨਿੰਗ ’ਚ ਉਨ੍ਹਾਂ ਨੂੰ ਵੇਸਲੀ ਤੋਂ 40 ਚਾਲਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਸਕੋਰ 1-1 ਹੋ ਗਿਆ। ਇਸ ਤੋਂ ਬਾਅਦ ਦੋਵੇਂ ਖਿਡਾਰੀ ਬੇਹੱਦ ਸੰਭਲ ਕੇ ਖੇਡੇ ਤੇ ਅਗਲੇ ਦੋਵੇਂ ਰੈਪਿਡ ਡਰਾਅ ਰਹਿਣ ਨਾਲ ਸਕੋਰ 2-2 ਹੋ ਗਿਆ ਤੇ ਨਤੀਜਾ ਟਾਈਬ੍ਰੇਕ ’ਤੇ ਨਿਰਭਰ ਹੋ ਗਿਆ।
ਇਹ ਵੀ ਪੜ੍ਹੋ : ਸ਼ੇਫ਼ਾਲੀ ਵਰਮਾ ਦੀ ਟੀ-20 ਰੈਂਕਿੰਗ ’ਚ ਬਾਦਸ਼ਾਹਤ ਬਰਕਰਾਰ
ਟਾਈਬ੍ਰੇਕ ’ਚ ਪਹਿਲੇ ਪੰਜ ਮਿੰਟ ਪ੍ਰਤੀ ਖਿਡਾਰੀ ਦੇ ਦੋ ਬਲਿਟਜ਼ ਮੁਕਾਬਲੇ ਹੋਏ। ਪਹਿਲੇ ਮੁਕਾਬਲੇ ’ਚ ਵੇਸਲੀ ਸੋ ਨੇ ਕਾਰਲਸਨ ਨੂੰ 39 ਚਾਲਾਂ ’ਚ ਹਰਾ ਕੇ ਬੜ੍ਹਤ ਹਾਸਲ ਕਰ ਲਈ ਤੇ 3-2 ਤੋਂ ਅੱਗੇ ਹੋ ਗਏ ਪਰ ਕਾਰਲਸਨ ਨੇ ਸਿਸਿਲੀਅਨ ਓਪਨਿੰਗ ’ਚ ਕਾਲੇ ਮੋਹਰਿਆਂ ਨਾਲ ਵਾਪਸੀ ਕਰਦੇ ਹੋਏ 36 ਚਾਲਾਂ ’ਚ ਖੇਡ ਜਿੱਤ ਕੇ ਇਕ ਵਾਰ ਫਿਰ ਸਕੋਰ ਬਰਾਬਰ ਕਰ ਲਿਆ।
ਅਜਿਹੇ ’ਚ ਖ਼ਿਤਾਬ ਦਾ ਨਿਰਧਾਰਨ ਹੋਇਆ ਅਰਮਾਗੋਦੇਨ ਟਾਈਬ੍ਰੇਕ ਨਾਲ ਜਿਸ ’ਚ ਕਾਰਲਸਨ ਨੇ ਵੇਸਲੀ ਸੋ ਨੂੰ ਇਟੈਲੀਅਨ ਓਪਨਿੰਗ ’ਚ ਸ਼ਾਨਦਾਰ ਹਮਲੇ ਨਾਲ 44 ਚਾਲਾਂ ਨਾਲ ਹਰਾਉਂਦੇ ਹੋਏ 4-3 ਨਾਲ ਖ਼ਿਤਾਬ ਆਪਣੇ ਨਾਂ ਕਰ ਲਿਆ ਤੇ ਵੇਸਲੀ ਸੋ ਨੂੰ ਉਪ ਜੇਤੂ ਦੇ ਸਥਾਨ ਨਾਲ ਸਬਰ ਕਰਨਾ ਪਿਆ। ਰੂਸ ਦੇ ਈਆਨ ਨੇਪੋਂਨਿਯਚੀ ਨੇ ਅਜਰਬੇਜਾਨ ਦੇ ਤੈਮੂਰ ਰਦਜਾਬੋਵ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ਕਪਤਾਨ ਬਾਬਰ ਆਜ਼ਮ ਨੇ ਆਪਣੀ ਭੈਣ ਨਾਲ ਕੀਤੀ ਮੰਗਣੀ
NEXT STORY