ਦੁਬਈ— ਭਾਰਤੀ ਯੁਵਾ ਬੱਲੇਬਾਜ਼ ਸ਼ੇਫ਼ਾਲੀ ਵਰਮਾ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਕੌਂਸਲ) ਦੀ ਮੰਗਲਵਾਰ ਨੂੰ ਜਾਰੀ ਨਵੀਂ ਟੀ-20 ਮਹਿਲਾ ਰੈਂਕਿੰਗ ’ਚ ਚੋਟੀ ਦੀ ਬੱਲੇਬਾਜ਼ ਬਣੀ ਹੋਈ ਹੈ ਜਦਕਿ ਕੈਥਰੀਨ ਬ੍ਰਾਇਸ ਚੋਟੀ ਦੇ 10 ’ਚ ਜਗ੍ਹਾ ਬਣਾਉਣ ਵਾਲੀ ਸਕਾਟਲੈਂਡ ਦੀ ਪਹਿਲੀ ਮਹਿਲਾ ਕ੍ਰਿਕਟਰ ਬਣੀ। ਸ਼ੇਫ਼ਾਲੀ ਦੇ ਨਾਂ 776 ਰੇਟਿੰਗ ਅੰਕ ਹਨ ਜੋ ਆਸਟਰੇਲੀਆ ਦੀ ਬੇਥ ਮੂਨੀ (744) ਤੇ ਮੇਗ ਲੈਨਿੰਗ (709) ਤੋਂ ਕਾਫ਼ੀ ਜ਼ਿਆਦਾ ਹੈ। ਭਾਰਤ ਦੀ ਟੀ-20 ਉਪ ਕਪਤਾਨ ਸਮਿ੍ਰਤੀ ਮੰਧਾਨਾ ਚੌਥੇ ਸਥਾਨ ’ਤੇ ਹੈ ਜਦਕਿ ਜੇਮਿਮਾ ਰੋਡਿ੍ਰਗਸ ਨੌਵੇਂ ਸਥਾਨ ਦੇ ਨਾਲ ਚੋਟੀ ਦੇ 10 ’ਚ ਤੀਜੀ ਭਾਰਤੀ ਬੱਲੇਬਾਜ਼ ਹੈ।
ਇਹ ਵੀ ਪੜ੍ਹੋ : ਚਾਰ ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਓਸਾਕਾ ਡਿਪ੍ਰੈਸ਼ਨ ’ਚ, ਫ਼੍ਰੈਂਚ ਓਪਨ ਤੋਂ ਹਟੀ
ਇਸ ਰੈਂਕਿੰਗ ਦਾ ਮੁੱਖ ਆਕਰਸ਼ਣ ਸਕਾਟਲੈਂਡ ਦੀ ਹਰਫ਼ਨਮੌਲਾ ਕੈਥਰੀਨ ਹੈ। ਇਹ ਆਇਰਲੈਂਡ ਖ਼ਿਲਾਫ਼ ਚਾਰ ਮੈਚਾਂ ਦੀ ਟੀ-20 ਸੀਰੀਜ਼ ’ਚ ਆਪਣੀ ਟੀਮ ਦੀ ਸਰਵਸ੍ਰੇਸ਼ਠ ਸਕੋਰਰ ਰਹੀ। ਸਕਾਟਲੈਂਡ ਦੀ ਟੀਮ ਹਾਲਾਂਕਿ ਇਹ ਸੀਰੀਜ਼ 1-3 ਨਾਲ ਹਾਰ ਗਈ। ਗੇਂਦਬਾਜ਼ਾਂ ਦੀ ਸੂਚੀ ’ਚ ਚੋਟੀ ਦੇ 10 ’ਚ ਭਾਰਤੀ ਗੇਂਦਬਾਜ਼ ਹਨ। ਆਫ਼ ਸਪਿਨਰ ਦੀਪਤੀ ਛੇਵੇਂ ਤੇ ਖੱਬੇ ਹੱਥ ਦੀ ਸਪਿਨਰ ਰਾਧਾ ਯਾਦਵ ਸਤਵੇਂ ਸਥਾਨ ’ਤੇ ਹੈ। ਦੀਪਤੀ ਦੇ 705 ਜਦਕਿ ਰਾਧਾ ਦੇ 702 ਰੇਟਿੰਗ ਅੰਕ ਹਨ। ਗੇਂਦਬਾਜ਼ਾਂ ਦੀ ਸੂਚੀ ’ਚ ਇੰਗਲੈਂਡ ਦੀ ਖੱਬੇ ਹੱਥ ਦੀ ਸਪਿਨਰ ਸੋਫ਼ੀ ਐਕਲੇਸਟੋਨ ਚੋਟੀ ’ਤੇ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇੰਗਲੈਂਡ ਖ਼ਿਲਾਫ਼ ਟੈਸਟ ਲੜੀ ’ਚੋਂ ਬਾਹਰ ਹੋਵੇਗਾ ਟ੍ਰੇਂਟ ਬੋਲਟ, ਇਹ ਖਿਡਾਰੀ ਕਰੇਗਾ ਡੈਬਿਊ
NEXT STORY