ਨਾਰਵੇ (ਨਿਕਲੇਸ਼ ਜੈਨ)- ਵਿਸ਼ਵ ਚੈਂਪੀਅਨ ਤੇ ਵਿਸ਼ਵ ਨੰਬਰ-1 ਸ਼ਤਰੰਜ ਖਿਡਾਰੀ ਮੈਗਨਸ ਕਾਰਲਸਨ ਨੇ ਇਕ ਵਾਰ ਫਿਰ ਵਿਸ਼ਵ ਨੰਬਰ-2 ਫਬਿਆਨੋ ਕਰੂਆਨਾ ਨੂੰ ਹਰਾਉਂਦੇ ਹੋਏ ਆਪਣੀ ਮਹਾਰਤ ਆਨਲਾਈਨ ਸ਼ਤਰੰਜ ਵਿਚ ਸਾਬਤ ਕਰਦੇ ਹੋਏ ਚੈੱਸਏਬਲ ਮਾਸਟਰਸ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਬੈਸਟ ਆਫ ਥ੍ਰੀ ਦੇ ਮੁਕਾਬਲੇ ਵਿਚ ਕਾਰਲਸਨ ਨੇ 2-0 ਨਾਲ ਹੀ ਅਜੇਤੂ ਬੜ੍ਹਤ ਹਾਸਲ ਕਰਦੇ ਹੋਏ ਅਗਲੇ ਪਲੇਅ ਆਫ ਵਿਚ ਪ੍ਰਵੇਸ਼ ਕੀਤਾ। ਪਹਿਲੇ ਦਿਨ ਦੀ ਤਰ੍ਹਾਂ ਦੂਜੇ ਦਿਨ ਵੀ ਕਾਰਲਸਨ ਨੇ 2.5-0.5 ਦੇ ਫਰਕ ਨਾਲ ਚਾਰ ਰੈਪਿਡ ਦਾ ਰਾਊਂਡ ਸਿਰਫ 3 ਰੈਪਿਡ ਵਿਚ ਹੀ ਜਿੱਤ ਲਿਆ। ਇਸ ਵਾਰ ਪਹਿਲਾ ਮੁਕਾਬਲਾ ਡਰਾਅ ਰਿਹਾ। ਦੂਜੇ ਮੁਕਾਬਲੇ ਵਿਚ ਕਾਰਲਸਨ ਨੇ ਸਫੇਦ ਮੋਹਰਿਆ ਨਾਲ ਖੇਡਦੇ ਹੋਏ ਕਿਊ. ਜੀ. ਡੀ. ਓਪਨਿੰਗ ਵਿਚ ਸ਼ਾਨਦਾਰ ਐਂਡਗੇਮ ਤਕਨੀਕ ਦਾ ਨੂਮਨਾ ਪੇਸ਼ ਕਰਦੇ ਹੋਏ ਸਿਰਫ 45 ਚਾਲਾਂ ਵਿਚ ਜਿੱਤ ਦਰਜ ਕੀਤੀ ਜਦਕਿ ਤੀਜੇ ਮੁਕਾਬਲੇ ਵਿਚ ਕਾਲੇ ਮੋਹਰਿਆ ਨਾਲ ਖੇਡ ਰਹੇ ਕਾਰਲਸਨ ਨੇ ਨਿਮਜੋਂ ਇੰਡੀਅਨ ਓਪਨਿੰਗ ਵਿਚ ਸ਼ਾਨਦਾਰ ਪਾਸਰ ਪਿਆਦੇ ਦੇ ਇਸਤੇਮਾਲ ਨਾਲ 50 ਚਾਲਾਂ ਵਿਚ ਜਿੱਤ ਦਰਜ ਕੀਤੀ। ਉਥੇ ਹੀ ਦੂਜੇ ਮੁਕਾਬਲੇ ਵਿਚ ਰੂਸ ਦੇ ਇਯਾਨ ਨੈਪੋਮਨਿਆਚੀ ਨੇ ਅਰਟੋਮਿਵ ਵਾਲਦਿਸਲਾਵ ਨੂੰ ਠੀਕ ਕਾਰਲਸਨ ਦੀ ਤਰ੍ਹਾਂ ਹੀ ਓਵਰਆਲ 2-0 ਨਾਲ ਹਰਾਉਂਦੇ ਹੋਏ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ।
ਵਿਸ਼ਵ ਟੈਸਟ ਚੈਂਪੀਅਨਸ਼ਿਪ : ਬੰਗਲਾਦੇਸ਼ ਕ੍ਰਿਕਟ ਬੋਰਡ ਦੀ ਮੰਗ, ਸਮੇਂ 'ਚ ਬਦਲਾਅ ਕਰੇ ICC
NEXT STORY