ਨਵੀਂ ਦਿੱਲੀ— ਸੁੰਦਰਮ ਰਵੀ ਅਤੇ ਉਲਹਾਸ ਗੰਧੇ ਦੀਆਂ ਗ਼ਲਤੀਆਂ ਨਾਲ ਆਈ.ਪੀ.ਐੱਲ. 'ਚ ਅੰਪਾਇਰਿੰਗ ਦੇ ਪੱਧਰ 'ਤੇ ਸਵਾਲ ਉਠੇ ਹਨ ਪਰ ਮਹਿੰਦਰ ਸਿੰਘ ਧੋਨੀ ਨੇ ਜਨਤਕ ਤੌਰ 'ਤੇ ਆਪਣਾ ਗੁੱਸਾ ਜ਼ਾਹਰ ਕਰਕੇ ਇਸ ਬਹਿਸ ਨੂੰ ਜਨਮ ਦੇ ਦਿੱਤਾ ਹੈ ਕਿ ਕੀ ਸਟਾਰ ਖਿਡਾਰੀ ਮੈਚ ਅਧਿਕਾਰੀਆਂ ਨੂੰ ਆਸਾਨੀ ਨਾਲ ਧਮਕਾ ਦਿੰਦੇ ਹਨ। ਆਪਣੇ ਸੁਨਹਿਰੀ ਕਰੀਅਰ 'ਚ ਪਹਿਲੀ ਵਾਰ ਦੋ ਵਾਰ ਦੇ ਵਿਸ਼ਵ ਕੱਪ ਜੇਤੂ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਮੈਦਾਨ 'ਤੇ ਅੰਪਾਇਰ ਗੰਧੇ ਨਾਲ ਉਲਝ ਗਏ ਜਿਨ੍ਹਾਂ ਨੇ ਵੀਰਵਾਰ ਦੀ ਰਾਤ ਆਈ.ਪੀ.ਐੱਲ. ਮੈਚ 'ਚ ਨੋ ਬਾਲ ਦੇਣ ਦੇ ਬਾਅਦ ਵਾਪਸ ਲੈ ਲਈ ਸੀ।
ਮਸ਼ਹੂਰ ਅੰਪਾਇਰ ਕੇ. ਹਰੀਹਰਨ ਨੇ ਕਿਹਾ, ''ਸਟਾਰ ਖਿਡਾਰੀ ਅੰਪਾਇਰਾਂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਅੰਪਾਇਰਾਂ ਨੂੰ ਦੇਖਣਾ ਹੈ ਕਿ ਉਹ ਦਬਾਅ 'ਚ ਆਉਂਦੇ ਹਨ ਜਾਂ ਨਹੀਂ। ਇਹ ਅੰਪਾਇਰ ਦੀ ਸ਼ਖਸੀਅਤ 'ਤੇ ਨਿਰਭਰ ਕਰਦਾ ਹੈ।'' ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਇਕ ਦੂਜੇ ਮੈਚ 'ਚ ਲਸਿਥ ਮਲਿੰਗਾ ਦੀ ਨੋਬਾਲ 'ਤੇ ਧਿਆਨ ਨਹੀਂ ਦੇਣ ਲਈ ਆਈ.ਸੀ.ਸੀ. ਐਲੀਟ ਪੈਨਲ ਦੇ ਅੰਪਾਇਰ ਰਵੀ 'ਤੇ ਆਪਣਾ ਗੁੱਸਾ ਕੱਢਿਆ ਸੀ। ਕੋਹਲੀ ਨੇ ਕਿਹਾ ਸੀ, ''ਅਸੀਂ ਕਲੱਬ ਕ੍ਰਿਕਟ ਨਹੀਂ ਖੇਡ ਰਹੇ। ਅੰਪਾਇਰਾਂ ਨੂੰ ਸਮਝਦਾਰੀ ਨਾਲ ਕੰਮ ਲੈਣਾ ਹੋਵੇਗਾ।'' ਕੋਹਲੀ ਨੂੰ ਫਿਟਕਾਰ ਵੀ ਨਹੀਂ ਲੱਗੀ ਜਦਕਿ ਆਈ.ਸੀ.ਸੀ. ਦੇ ਜ਼ਾਬਤੇ ਦੇ ਤਹਿਤ ਖਿਡਾਰੀ ਅੰਪਾਇਰ ਦੇ ਫੈਸਲੇ ਦੀ ਜਨਤਕ ਤੌਰ 'ਤੇ ਨਿੰਦਾ ਨਹੀਂ ਕਰ ਸਕਦਾ। ਹਰੀਹਰਨ ਨੇ ਹਾਲਾਂਕਿ ਕਿਹਾ ਕਿ ਸਾਰੇ ਅੰਪਾਇਰ ਸਟਾਰ ਖਿਡਾਰੀਆਂ ਦੇ ਦਬਾਅ 'ਚ ਨਹੀਂ ਆਉਂਦੇ ਅਤੇ ਜੋ ਆਪਣੇ ਫੈਸਲੇ 'ਤੇ ਅਡਿੱਗ ਰਹਿੰਦੇ ਹਨ, ਉਨ੍ਹਾਂ ਨੂੰ ਸਨਮਾਨ ਮਿਲਦਾ ਹੈ।
ਕੋਹਲੀ 'ਤੇ ਵਿਸ਼ਵ ਕੱਪ 'ਚ ਆਰ. ਸੀ. ਬੀ. ਦੇ ਖ਼ਰਾਬ ਪ੍ਰਦਰਸ਼ਨ ਦਾ ਅਸਰ ਨਹੀਂ ਪਵੇਗਾ : ਹਾਗ
NEXT STORY