ਨਵੀਂ ਦਿੱਲੀ— ਮਹਿੰਦਰ ਸਿੰਘ ਧੋਨੀ ਦੇ ਫੈਨਜ਼ ਦੇ ਲਈ ਇਕ ਚੰਗੀ ਖਬਰ ਸਾਹਮਣੇ ਆਈ ਹੈ। ਸਾਲ 2016 ਦੀ ਸੁਪਰਹਿੱਟ ਫਿਲਮ 'ਐੱਮ.ਐੱਸ. ਧੋਨੀ ਦਾ ਅਨਟੋਲਡ ਸਟੋਰੀ' ਦਾ ਦੂਜਾ ਭਾਗ ਜਲਦ ਹੀ ਆਉਣ ਵਾਲਾ ਹੈ। ਮੀਡੀਆ ਰਿਪੋਰਟ ਦੇ ਅਨੁਸਾਰ ਇਸ ਫਿਲਮ 'ਚ ਵੀ ਸੁਸ਼ਾਂਤ ਸਿੰਘ ਰਾਜਪੂਤ ਹੀ ਧੋਨੀ ਦਾ ਕਿਰਦਾਰ ਨਿਭਾਉਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਫੈਨਜ਼ ਨੇ ਮਾਹੀ ਦੀ ਪਹਿਲੀ ਬਾਇਓਪਿਕ ਨੂੰ ਪਸੰਦ ਕੀਤਾ ਵੈਸੇ ਹੀ ਇਸਨੂੰ ਵੀ ਕਰਣਗੇ।
ਪਹਿਲੀ ਫਿਲਮ 'ਚ ਦਿਖਾਇਆ ਗਿਆ ਸੀ ਕਿ ਕਿਵੇ ਧੋਨੀ ਦੀ ਕਪਤਾਨੀ 'ਚ ਭਾਰਤ ਨੇ ਸਾਲ 2011 ਦਾ ਵਿਸ਼ਵਕੱਪ ਦਾ ਖਿਤਾਬ ਆਪਣੇ ਨਾਮ ਕੀਤਾ। ਹੁਣ ਪਾਰਟ 2 'ਚ ਇਸਦੇ ਅੱਗੇ ਦੀ ਸਟੋਰੀ ਦਿਖਾਈ ਜਾਵੇਗੀ। ਅਭਿਨੇਤਾ ਦੇ ਕਰੀਬੀ ਦੋਸਤ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਤਾ ਚੱਲਿਆ ਕਿ, ਇਸ ਸਾਲ ਆਈ.ਪੀ.ਐੱਲ. 'ਚ ਚੇਨਈ ਸੁਪਰ ਕਿੰਗਜ਼ ਨੂੰ ਮਿਲੀ ਰੋਮਾਂਚਕ ਜਿੱਤ ਵੀ ਫਿਲਮ 'ਚ ਦਿਖਾਈ ਜਾ ਸਕਦੀ ਹੈ। ਇਸਦੇ ਇਲਾਵਾ ਇਸ ਫਿਲਮ 'ਚ ਮਾਹੀ ਦੀ ਕਪਤਾਨੀ 'ਚ ਭਾਰਤ ਨੇ 2015 ਦੇ ਵਿਸ਼ਵ ਕੱਪ 'ਚ ਸੈਮੀਫਾਈਨਲ ਖੇਡਿਆ ਸੀ ਉਸ ਸਮੇਂ ਤੱਕ ਦੀ ਕਹਾਣੀ ਦਿਖਾਈ ਜਾਵੇਗੀ।
ਤੁਹਾਨੂੰ ਦੱਸਦੇ ਹਾਂ ਕਿ ਇਹ ਫਿਲਮ ਅਗਲੇ ਸਾਲ ਸਿਨਮਾਘਰਾਂ 'ਚ ਦਿਖਾਈ ਜਾਵੇਗੀ ਅਤੇ ਇਹ ਰੋਨੀ ਸਕੂਲਵਾਲਾ ਦੀ ਆਰ.ਐੱਸ.ਵੀ.ਪੀ. ਫਿਲਮਾਂ ਦੁਆਰਾ ਰਿਲੀਜ਼ ਹੋਵੇਗੀ। ਪਹਿਲੀ ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਇਲਾਵਾ, ਫਿਲਮ 'ਚ ਮੁੱਖ ਭੂਮਿਕਾਵਾਂ 'ਚ ਦਿਸ਼ਾ ਪਟਾਨੀ , ਕਾਇਰਾ ਅਡਵਾਨੀ ਅਤੇ ਅਨੁਪਮ ਖੇਰ ਨੇ ਵੀ ਭੂਮਿਕਾ ਨਿਭਾਈ। ਫਿਲਮ ਨੀਰਜ਼ ਪਾਂਡੇ ਦੁਆਰਾ ਨਿਰਦੇਸ਼ਿਤ ਕੀਤੀ ਗਈ ਸੀ ਅਤੇ ਇਹ 2016 ਦੀ ਪੰਜਵੀਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਬਾਲੀਵੁੱਡ ਫਿਲਮ ਵੀ ਅਤੇ ਉਸ ਨੇ ਬਾਕਸ ਆਫਿਸ 'ਤੇ 216 ਕਰੋੜ ਰੁਪਏ ਕਮਾਏ।
ਗੋਲਡਨ ਬੂਟ ਦੀ ਰੇਸ 'ਚ ਇੰਗਲੈਂਡ ਦੇ ਕੇਨ ਸਭ ਤੋਂ ਅੱਗੇ
NEXT STORY