ਨਵੀਂ ਦਿੱਲੀ— ਇੰਗਲੈਂਡ ਖਿਲਾਫ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਲਈ ਬਹੁਤ ਖਾਸ ਹੈ ਕਿਉਂਕਿ ਉਹ ਇਸ ਦੌਰਾਨ ਇਕ-ਦੋ ਨਹੀਂ ਬਲਕਿ ਤਿੰਨ ਰਿਕਾਰਡ ਬਣਾਉਣ ਵਾਲੇ ਹਨ। ਟੀਮ ਨੇ ਪਹਿਲੇ ਮੈਚ 'ਚ 8 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਪਰ ਇਸ ਦੌਰਾਨ ਧੋਨੀ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ ਸੀ। ਵੈਸੇ ਤਾਂ ਉਹ ਦੋ ਕੈਚ ਫੜਨ ਕਾਰਨ ਇਕ ਰਿਕਾਰਡ ਦੇ ਨੇੜੇ ਪਹੁੰਚ ਗਏ ਹਨ।
ਮਹਿੰਦਰ ਸਿੰਘ ਧੋਨੀ ਨੇ 319 ਵਨ ਡੇ ਮੈਚਾਂ 'ਚ 51.37 ਦੀ ਔਸਤ ਨਾਲ 9967 ਦੌੜਾਂ ਬਣਾਈਆਂ ਹਨ, ਜਿਸ 'ਚ ਦਸ ਸੈਂਕੜੇ ਵੀ ਸ਼ਾਮਲ ਹਨ। ਇਸ ਸ਼ਾਨਦਾਰ ਵਿਕਟਕੀਪਰ ਬੱਲੇਬਾਜ਼ ਨੂੰ 10,000 ਦੇ ਸਪੈਸ਼ਲ ਕਲੱਬ 'ਚ ਸ਼ਾਮਲ ਹੋਣ ਲਈ ਸਿਰਫ 33 ਦੌੜਾਂ ਦੀ ਜ਼ਰੂਰਤ ਹੈ। ਜੇਕਰ ਅਜਿਹਾ ਹੋਇਆ ਤਾਂ ਉਹ ਇਸ ਅੰਕੜੇ ਨੂੰ ਛੂਹਣ ਵਾਲੇ ਇਕਲੌਤੇ ਕ੍ਰਿਕਟਰ ਹੋਣਗੇ। ਵੈਸੇ ਭਾਰਤ ਲਈ ਸਚਿਨ ਤੇਂਦੁਲਕਰ, ਰਾਹੁਲ ਦ੍ਰਵਿੜ ਅਤੇ ਸੌਰਵ ਗਾਂਗੁਲੀ ਨੇ 10,000 ਦੇ ਅੰਕੜੇ ਨੂੰ ਪਾਰ ਕੀਤਾ ਹੈ। ਜਦਕਿ ਧੋਨੀ ਚੌਥੇ ਭਾਰਤੀ ਅਤੇ ਦੁਨੀਆ ਦੇ 12 ਵੇਂ ਖਿਡਾਰੀ ਹੋਣਗੇ।
-ਇੰਗਲੈਂਡ ਖਿਲਾਫ ਬਣੇਗਾ ਇਹ ਰਿਕਾਰਡ
ਧੋਨੀ ਨੇ ਹੁਣ ਤੱਕ ਇੰਗਲਿਸ਼ ਟੀਮ ਖਿਲਾਫ ਵਨ ਡੇ ਕ੍ਰਿਕਟ 'ਚ 44 ਮੈਚਾਂ 'ਚ 45.96 ਦੀ ਔਸਤ ਨਾਲ 1425 ਦੌੜਾਂ ਬਣਾਈਆਂ ਹਨ। ਉਨ੍ਹਾਂ ਤੋਂ ਅੱਗੇ ਯੁਵਰਾਜ ਸਿੰਘ ਅਤੇ ਸਚਿਨ ਤੇਂਦੁਲਕਰ ਹਨ, ਜਿਨ੍ਹਾਂ ਦੇ ਨਾਂ ਕਰਮਵਾਰ 1523 ਅਤੇ 1455 ਦੌੜਾਂ ਹਨ। ਇਸ ਤਰ੍ਹਾਂ ਉਹ ਸਚਿਨ ਤੋਂ 30 ਦੌੜਾਂ ਦੀ ਤੇ ਯੁਵਰਾਜ ਤੋਂ 98 ਦੌੜਾਂ ਪਿੱਛੇ ਹਨ। ਦੋਵਾਂ ਨੇ 37-37 ਮੈਚ ਖੇਡੇ ਹਨ, ਇੰਗਲੈਂਡ ਖਿਲਾਫ ਬਾਦਸ਼ਾਹ ਬਣਨ ਲਈ ਧੋਨੀ ਨੂੰ ਸਿਰਫ 98 ਦੌੜਾਂ ਦੀ ਜ਼ਰੂਰਤ ਹੈ।
ਧੋਨੀ ਨੇ 319 ਵਨ ਡੇ 'ਚ ਹੁਣ ਤੱਕ 298 ਕੈਚ ਲਏ ਹਨ ਅਤੇ ਉਹ 300 ਦੇ ਕਲੱਬ 'ਚ ਸ਼ਾਮਲ ਹੋਣ 'ਚ ਸਿਰਫ ਦੋ ਕਦਮ ਦੂਰ ਹਨ। ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਧੋਨੀ ਨੂੰ ਸਿਰਫ ਐਡਮ ਗਿਲਕ੍ਰਿਸਟ (417), ਮਾਰਕ ਬਾਊਚਰ (402) ਅਤੇ ਕੁਮਾਰ ਸੰਗਾਕਾਰਾ (383) ਹੀ ਅੱਗੇ ਹਨ। ਜਦਕਿ ਧੋਨੀ ਸਭ ਤੋਂ ਜ਼ਿਆਦਾ 107 ਸਟੰਪ ਕਰਨ ਦਾ ਰਿਕਾਰਡ ਪਹਿਲਾਂ ਹੀ ਬਣਾ ਚੁੱਕੇ ਹਨ।
ਇਹ ਬ੍ਰਿਟਿਸ਼ ਬੱਲੇਬਾਜ਼ ਅਪਾਹਜ ਹੋਣ ਦੇ ਬਾਵਜੂਦ ਵੀ ਇਕ ਹੱਥ ਨਾਲ ਲਗਾਉਂਦਾ ਹੈ ਚੌਕੇ-ਛੱਕੇ (ਵੇਖੋ ਵੀਡੀਓ)
NEXT STORY