ਮਾਹਿਲਪੁਰ (ਜਸਵੀਰ)— ਪਿੰਡ ਭਾਰਟਾ ਗਣੇਸ਼ਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਮਾਹਨ ਦਾਸ ਸਪੋਰਟਸ ਕਲੱਬ ਵੱਲੋਂ ਸੰਤ ਬਾਬਾ ਕ੍ਰਿਪਾਲ ਦਾਸ ਜੀ ਦੇ ਆਸ਼ੀਰਵਾਦ ਨਾਲ ਗ੍ਰਾਮ ਪੰਚਾਇਤ, ਐੱਨ. ਆਰ. ਆਈ. ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 16ਵਾਂ ਸਾਲਾਨਾ ਪਿੰਡ ਪੱਧਰੀ ਓਪਨ ਅਤੇ 40 ਕਿਲੋ ਭਾਰ ਵਰਗ ਦਾ ਫੁੱਟਬਾਲ ਟੂਰਨਾਮੈਂਟ ਸੰਤ ਬਾਬਾ ਮਾਹਨ ਦਾਸ ਜੀ ਦੀ ਯਾਦ 'ਚ ਕਰਵਾਇਆ ਗਿਆ।
ਅੱਜ ਖੇਡੇ ਗਏ ਫਾਈਨਲ ਮੈਚ ਮੌਕੇ ਮੁੱਖ ਮਹਿਮਾਨ ਵਜੋਂ ਸੰਤ ਬਾਬਾ ਕ੍ਰਿਪਾਲ ਦਾਸ ਅਤੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਸਮਾਗਮ ਦੀ ਪ੍ਰਧਾਨਗੀ ਸਰਪੰਚ ਕੁਲਵਿੰਦਰ ਸਿੰਘ ਭਾਰਟਾ, ਸਰਪੰਚ ਬਲਵਿੰਦਰ ਕੌਰ ਗਣੇਸ਼ਪੁਰ, ਸਰਪੰਚ ਸ਼ਮਿੰਦਰ ਸਿੰਘ ਪਥਰਾਲਾ, ਜਸਵੀਰ ਸਿੰਘ ਪੰਧੇਰ ਕੈਨੇਡਾ, ਨੰਬਰਦਾਰ ਹਰਬੰਸ ਸਿੰਘ ਪਥਰਾਲਾ ਅਤੇ ਨੰਬਰਦਾਰ ਤਕਦੀਰ ਸਿੰਘ ਨੇ ਕੀਤੀ। ਅੱਜ ਖੇਡੇ ਗਏ ਪਿੰਡ ਪੱਧਰੀ ਓਪਨ ਦੇ ਫਾਈਨਲ ਮੈਚ ਵਿਚ ਮਹਿੰਗਰੋਵਾਲ ਨੇ ਚੰਦੇਲੀ ਨੂੰ 1-0 ਦੇ ਫਰਕ ਨਾਲ ਹਰਾ ਕੇ ਜੇਤੂ ਟਰਾਫੀ ਅਤੇ ਨਕਦ ਰਾਸ਼ੀ 21,000 ਰੁਪਏ 'ਤੇ ਕਬਜ਼ਾ ਕੀਤਾ। ਭਾਰ ਵਰਗ ਦੇ ਖੇਡੇ ਗਏ ਫਾਈਨਲ ਮੈਚ ਵਿਚ ਖੇੜਾ ਨੇ ਸਕਰੂਲੀ ਨੂੰ ਪੈਨਲਟੀ ਕਿੱਕ ਰਾਹੀਂ 6-4 ਦੇ ਫਰਕ ਨਾਲ ਹਰਾ ਕੇ ਜੇਤੂ ਟਰਾਫੀ 'ਤੇ ਕਬਜ਼ਾ ਕੀਤਾ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸੰਤ ਬਾਬਾ ਕ੍ਰਿਪਾਲ ਦਾਸ ਜੀ ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨ ਰਸ਼ਪਾਲ ਸਿੰਘ ਲਾਲੀ, ਸੰਤ ਬਾਬਾ ਸੰਤੋਖ ਦਾਸ ਜੀ, ਸਰਪੰਚ ਕੁਲਵਿੰਦਰ ਸਿੰਘ ਭਾਰਟਾ, ਸਰਪੰਚ ਬਲਵਿੰਦਰ ਕੌਰ ਗਣੇਸ਼ਪੁਰ, ਸਰਪੰਚ ਸ਼ਮਿੰਦਰ ਸਿੰਘ ਪਥਰਾਲਾ, ਖਜ਼ਾਨਚੀ ਗੁਰਜਿੰਦਰ ਸਿੰਘ ਪੰਧੇਰ ਅਤੇ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ। ਇਸ ਮੌਕੇ ਹੋਰ ਵੀ ਵੱਖ-ਵੱਖ ਪੇਂਡੂ ਖੇਡਾਂ ਕਰਵਾਈਆਂ ਗਈਆਂ।
ਇਸ ਸਮੇਂ ਸੈਕਟਰੀ ਮਹਿੰਦਰ ਸਿੰਘ, ਜੁਆਇੰਟ ਸੈਕਟਰੀ ਹਰਦੀਪ ਸਿੰਘ ਰਾਣਾ, ਹਰਦੀਪ ਸਿੰਘ, ਕੋਚ ਜਸਵੀਰ ਸਿੰਘ ਭਾਰਟਾ, ਪਰਮਿੰਦਰ ਸਿੰਘ, ਕੋਚ ਇਕਬਾਲ ਸਿੰਘ ਬਾਲੀ, ਗੁਰਦਿਆਲ ਸਿੰਘ, ਚੂਨੀ ਲਾਲ, ਜਸਵੀਰ ਸਿੰਘ ਪੰਧੇਰ ਕੈਨੇਡਾ, ਨੰਬਰਦਾਰ ਹਰਬੰਸ ਸਿੰਘ ਪਥਰਾਲਾ, ਰਾਮਪਾਲ, ਅਸ਼ੋਕ ਕੁਮਾਰ, ਗੁਰਵੰਤ ਸਿੰਘ, ਬਲਵੀਰ ਸਿੰਘ, ਮਹਿੰਦਰ ਸਿੰਘ, ਗੁਰਵਿੰਦਰ ਸਿੰਘ ਰਿੰਕਾ, ਪੰਚ ਸੁਖਵਿੰਦਰ ਸਿੰਘ, ਸੂਬੇਦਾਰ ਕਰਤਾ ਰਾਮ, ਕੁਮੈਂਟੇਟਰ ਮਾ. ਕਮਲਜੀਤ ਸਿੰਘ ਖੇੜਾ, ਕੋਚ ਰਵੀ ਕੁਮਾਰ, ਕੋਚ ਗੁਰਦੀਪ ਸਿੰਘ, ਕੋਚ ਕੇਵਲ ਸਿੰਘ, ਕੋਚ ਬਲਜਿੰਦਰ ਸਿੰਘ ਆਦਿ ਵੱਡੀ ਗਿਣਤੀ 'ਚ ਖੇਡ ਪ੍ਰੇਮੀ ਹਾਜ਼ਰ ਸਨ।
ਬੈਲਜੀਅਮ ਨੇ ਸਪੇਨ ਨੂੰ 5-0 ਨਾਲ ਹਰਾਇਆ ਤੇ ਅਰਜਨਟੀਨਾ-ਹਾਲੈਂਡ ਨੇ ਖੇਡਿਆ ਡਰਾਅ
NEXT STORY