ਕੁਆਲਾਲੰਪੁਰ– ਭਾਰਤ ਦਾ ਸਟਾਰ ਬੈਡਮਿੰਟਨ ਖਿਡਾਰੀ ਐੱਚ. ਐੱਸ. ਪ੍ਰਣਯ ਮਲੇਸ਼ੀਆ ਮਾਸਟਰਸ ਵਿਚ ਪੁਰਸ਼ ਸਿੰਗਲਜ਼ ਦੇ ਫਾਈਨਲ ਵਿਚ ਪਹੁੰਚ ਗਿਆ, ਜਦੋਂ ਉਸਦੇ ਵਿਰੋਧੀ ਇੰਡੋਨੇਸ਼ੀਆ ਦੇ ਕ੍ਰਿਸਟੀਅਨ ਐਡਿਨਾਟਾ ਨੇ ਗੋਡੇ ਵਿਚ ਸੱਟ ਲੱਗਣ ਦੇ ਕਾਰਨ ਸੈਮੀਫਾਈਨਲ ਮੈਚ ਛੱਡ ਦਿੱਤਾ। ਦੁਨੀਆ ਦਾ ਨੌਵੇਂ ਨੰਬਰ ਦਾ ਖਿਡਾਰੀ ਪ੍ਰਣਯ ਉਸ ਸਮੇਂ 19-17 ਨਾਲ ਅੱਗੇ ਚੱਲ ਰਿਹਾ ਸੀ ਜਦੋਂ ਐਡਿਨਾਟਾ ਨੂੰ ਸੱਟ ਲੱਗੀ।
ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ 2019 ਜੇਤੂ ਐਡਿਨਾਟਾ ਨੂੰ ਪ੍ਰਣਯ ਤੇ ਇੰਡੋਨੇਸ਼ੀਆਈ ਕੋਚ ਨੇ ਸੰਭਾਲਿਆ। ਇਸ ਤੋਂ ਬਾਅਦ ਉਸ ਨੂੰ ਕੋਰਟ ਵਿਚੋਂ ਬਾਹਰ ਲਿਜਾਇਆ ਗਿਆ। ਉੱਥੇ ਹੀ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਸੈਮੀਫਾਈਨਲ ਵਿਚ ਇੰਡੋਨੇਸ਼ੀਆ ਦੀ ਗ੍ਰੇਗੋਰੀਓ ਮਰਿਸਕਾ ਟੀ. ਹੱਥੋਂ 14-21, 17-21 ਨਾਲ ਹਾਰ ਗਈ।
ਭਾਰਤ ਨੇ ਆਸਟਰੇਲੀਆ-ਏ ਨੂੰ 2-1 ਨਾਲ ਹਰਾਇਆ
NEXT STORY