ਲੀਵਰਪੂਲ, (ਬਿਊਰੋ)— ਮੈਨਚੈਸਟਰ ਸਿਟੀ ਦੇ ਈ.ਪੀ.ਐੱਲ. 'ਚ 22 ਮੈਚਾਂ ਦੀ ਅਜੇਤੂ ਮੁਹਿੰਮ 'ਤੇ ਰੋਕ ਲਗ ਗਈ ਜਦੋਂ ਲੀਵਰਪੂਲ ਨੇ ਉਸ ਨੂੰ 4-3 ਨਾਲ ਹਰਾਇਆ।
ਸਿਟੀ ਦਾ ਇਸ ਮੈਦਾਨ 'ਤੇ ਪ੍ਰਦਰਸ਼ਨ ਕਾਫੀ ਚੰਗਾ ਨਹੀਂ ਰਿਹਾ ਅਤੇ 37 ਸਾਲਾਂ 'ਚ ਉਸ ਨੂੰ ਇੱਥੇ ਇਕ ਹੀ ਜਿੱਤ ਨਸੀਬ ਹੋਈ ਹੈ। ਉਸ ਨੂੰ ਐਤਵਾਰ ਨੂੰ ਆਖਰੀ 9 ਮਿੰਟਾਂ 'ਚ ਤਿੰਨ ਗੋਲ ਕਰਕੇ ਲੀਵਰਪੂਲ ਨੇ ਹਰਾਇਆ। ਇਕ ਸਮੇਂ ਸਕੋਰ 1-1 ਨਾਲ ਬਰਾਬਰ ਸੀ ਪਰ ਰਾਬਰਟੋ ਫਿਰਮਨੋ ਨੇ 59ਵੇਂ ਮਿੰਟ 'ਚ ਗੋਲ ਕਰਕੇ ਲੀਵਰਪੂਲ ਨੂੰ ਬੜ੍ਹਤ ਦਿਵਾਈ। ਸਾਡੀਓ ਮਾਨੇ ਨੇ 61ਵੇਂ ਅਤੇ ਮੁਹੰਮਦ ਸਾਲੇਹ ਨੇ 68ਵੇਂ ਮਿੰਟ 'ਚ ਗੋਲ ਕੀਤੇ।
ਟਾਟਾ ਸਟੀਲ ਮਾਸਟਰ ਸ਼ਤਰੰਜ ਟੂਰਨਾਮੈਂਟ : ਆਨੰਦ ਨੇ ਕੀਤੀ ਜੇਤੂ ਸ਼ੁਰੂਆਤ
NEXT STORY